ਸੈਕਰਡ ਹਾਰਟ ਹਸਪਤਾਲ ’ਚ ਆਲ ਸਪੈਸ਼ਲਿਟੀ ਮੈਡੀਕਲ ਕੈਂਪ 17 ਨੂੰ
ਸੈਕਰਡ ਹਾਰਟ ਹਸਪਤਾਲ ਮਕਸੂਦਾਂ ਵਿਖੇ ਆਲ ਸਪੈਸ਼ਲਿਟੀ ਮੈਡੀਕਲ ਕੈਂਪ 17 ਨੂੰ
Publish Date: Fri, 12 Dec 2025 07:17 PM (IST)
Updated Date: Fri, 12 Dec 2025 07:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕ੍ਰਿਸਮਸ ਦੀ ਖੁਸ਼ੀ ਵਿਚ ਆਲ ਸਪੈਸ਼ਲਿਟੀ ਮੈਡੀਕਲ ਕੈਂਪ ਸੈਕਰਡ ਹਾਰਟ ਹਸਪਤਾਲ ਮਕਸੂਦਾਂ ਵਿਖੇ 17 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਹਸਪਤਾਲ ਪ੍ਰਬੰਧਕ ਸਿਸਟਰ ਬਿੰਨਸੀ ਨੇ ਦੱਸਿਆ ਕਿ ਕੈਂਪ ਵਿਚ ਕਾਰਡੀਓਥੋਰੈਕਿਕ ਸਰਜਰੀ, ਮੈਡੀਕਲ ਗੈਸਟ੍ਰੋਐਂਟਰੌਲੋਜੀ, ਸਰਜੀਕਲ ਗੈਸਟ੍ਰੋਐਂਟਰੋਲੋਜੀ ਦਿਮਾਗ ਦੇ ਯੋਗ, ਪਲਾਸਟਿਕ ਸਰਜਰੀ, ਐਂਡੋਕਰੀਨੋਲੋਜੀ, ਨਿਊਰੋ ਸਰਜਰੀ, ਯੂਰੋਲੋਜੀ, ਛਾਤੀ ਅਤੇ ਫੇਫੜਿਆਂ ਦੇ ਰੋਗ, ਨੈਫਰੋਲੋਜੀ, ਦਿਲ ਦੇ ਰੋਗ, ਹੱਡੀਆਂ ਅਤੇ ਰੀੜ ਦੀ ਹੱਡੀ ਦੇ ਰੋਗ, ਚਮੜੀ ਦੇ ਰੋਗ ਬੱਚਿਆਂ ਦੀਆਂ ਬਿਮਾਰਿਆਂ, ਸਰਜੀਕਲ ਓਨਕੋਲੋਜੀ, ਐਂਡੋਕ੍ਰਾਈਨੋਲੋਜੀ ਮੈਡੀਕਲ, ਨੇਤਰ ਵਿਗਿਆਨ, ਜਨਰਲ ਸਰਜਰੀ, ਜਨਰਲ ਮੈਡੀਸਨ, ਈਐੱਨਟੀ, ਆਰਥੋਪੀਡਿਕਸ, ਗਾਇਨੀਕੋਲੋਜੀ, ਬਾਲ ਰੋਗ ਵਿਗਿਆਨ, ਚਮੜੀ ਵਿਗਿਆਨ, ਔਰਤਾਂ ਦੀਆਂ ਬਿਮਾਰੀਆਂ, ਕੰਨ ਅਤੇ ਨੱਕ ਦੇ ਰੋਗ, ਕਿਡਨੀ ਦੇ ਰੋਗ, ਦੰਦਾਂ ਦੀਆਂ ਬਿਮਾਰਿਆਂ ਈਕੋ, ਸੀਟੀ ਸਕੈਨ ਅਤੇ ਐੱਮਆਰਆਈ, ਕੀਮੋਥੈਰੇਪੀ ਅਤੇ ਹੋਰ ਟੈਸਟ ਸਸਤੇ ਰੇਟਾਂ ’ਤੇ ਕੀਤੇ ਜਾਣਗੇ। ਸ਼ੂਗਰ, ਈਸੀਜੀ, ਥਾਇਰਾਇਡ ਪ੍ਰੋਫਾਈਲ, ਪੀਐੱਸਏ ਟੈਸਟ ਮੁਫ਼ਤ ਕੀਤੇ ਜਾਣਗੇ।