ਸਥਾਨਕ ਟਰੱਕ ਆਪ੍ਰੇਟਰਾਂ ਨੂੰ ਦਿੱਤੀ ਜਾਵੇ ਪਹਿਲ : ਸੰਧੂ
ਧਾਲੀਵਾਲ ਟਰਾਂਸਪੋਰਟ ’ਚ ਆਲ ਪੰਜਾਬ ਟਰੱਕ ਓਪਰੇਟਰ ਯੂਨੀਅਨ ਦੀ ਮੀਟਿੰਗ ਹੋਈ
Publish Date: Sat, 06 Dec 2025 08:19 PM (IST)
Updated Date: Sat, 06 Dec 2025 08:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੱਜ ਧਾਲੀਵਾਲ ਟਰਾਂਸਪੋਰਟ ’ਚ ਆਲ ਪੰਜਾਬ ਟਰੱਕ ਓਪਰੇਟਰ ਯੂਨੀਅਨ ਦੀ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਤੇ ਕੋਰ ਕਮੇਟੀ ਨੇ ਕੀਤੀ। ਇਸ ਮੀਟਿੰਗ ’ਚ ਪੰਜਾਬ ਤੇ ਦੇਸ਼ ’ਚ ਟਰੱਕ ਓਪਰੇਟਰਾ ਦੇ ਸਾਹਮਣੇ ਆ ਰਹੀਆਂ ਮੁਸ਼ਕਲਾਂ ’ਤੇ ਚਰਚਾ ਕੀਤੀ ਗਈ। ਖਾਸ ਤੌਰ ’ਤੇ ਪੁਰਾਣੀਆਂ ਗੱਡੀਆਂ ਦੀ ਪਾਸਿੰਗ ਖਰਚਾ ਜੋ ਪਹਿਲਾਂ 2,500 ਰੁਪਏ ਸੀ, ਹੁਣ 35,000 ਰੁਪਏ ਕਰ ਦਿੱਤਾ ਗਿਆ ਹੈ। ਮੀਟਿੰਗ ’ਚ ਟਰੈਕਟਰ-ਟਰਾਲੀਆਂ ਤੇ ਟਿੱਪਰ ਵੱਲੋਂ ਬੇਹਿਸਾਬ ਓਵਰਲੋਡ ਪਾਉਣ ਨਾਲ ਸੜਕਾਂ ਤੇ ਪਲੀਆ ਟੁੱਟਣ ਦੀ ਵੀ ਚਿੰਤਾ ਜ਼ਾਹਰ ਕੀਤੀ ਗਈ। ਮੀਟਿੰਗ ’ਚ ਇਹ ਵੀ ਗੱਲ ਕੀਤੀ ਗਈ ਕਿ ਦਿੱਲੀ, ਹਰਿਆਣਾ ਤੇ ਰਾਜਸਥਾਨ ਤੋਂ ਆ ਰਹੇ ਟਰੱਕ ਪੰਜਾਬ ’ਚ ਲੋਕਲ ਕੰਮ ਕਰ ਰਹੇ ਹਨ, ਜਦ ਕਿ ਉਨ੍ਹਾਂ ਦੇ ਸੂਬਿਆਂ ’ਚ ਪੰਜਾਬ ਨਾਲ ਅੱਧਾ ਟੈਕਸ ਲੱਗਦਾ ਹੈ। ਇਸ ਲਈ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਥਾਨਕ ਟਰੱਕ ਆਪ੍ਰੇਟਰ ਨੂੰ ਪਹਿਲ ਦਿੱਤੀ ਜਾਵੇ। ਆਉਣ ਵਾਲੇ ਸਮੇਂ ’ਚ ਪੰਜਾਬ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਤੇ ਟਰਾਂਸਪੋਰਟਰਾਂ ਨੂੰ ਇਕ ਵੱਡੀ ਮੀਟਿੰਗ ਲਈ ਸੱਦਾ ਦਿੱਤਾ ਜਾਵੇਗਾ ਤੇ ਆਲ-ਇੰਡੀਆ ਮੀਟਿੰਗ ਕਰਕੇ ਟਰਾਂਸਪੋਰਟ ਸੈਕਟਰ ’ਚ ਆ ਰਹੀਆਂ ਮੁਸ਼ਕਲਾਂ 'ਤੇ ਵਿਚਾਰ ਕੀਤਾ ਜਾਵੇਗਾ।
ਮੀਟਿੰਗ ’ਚ ਪ੍ਰਧਾਨ ਹੈਪੀ ਸੰਧੂ, ਰਵਿੰਦਰ ਸਿੰਘ ਧਾਲੀਵਾਲ, ਜਸਵੀਰ ਸਿੰਘ ਉੱਪਲ, ਰਣਜੀਤ ਸਿੰਘ ਫਿਲੌਰ, ਹਰਦੇਵ ਸਿੰਘ, ਭਲਬੀਰ ਸਿੰਘ ਭੋਗਪੁਰ, ਸਵਰਨ ਸਿੰਘ ਸ਼ਾਹਕੋਟ, ਗੁਰਚਰਨ ਸਿੰਘ ਸਫਰੀ ਲੋਹੀਆ, ਜਸਵੰਤ ਸਿੰਘ ਨਰਮਹਿਲ, ਬਲਜੀਤ ਸਿੰਘ ਮਹਿਲਪੁਰ, ਰਵਿੰਦਰ ਸਿੰਘ ਕੱਲ੍ਹ ਤੇ ਹੋਰ ਯੂਨੀਅਨ ਮੈਂਬਰ ਸ਼ਾਮਲ ਹੋਏ।