ਅਖਾੜਾ ਨਸੀਬ ਫਿਲੌਰ ਵੱਲੋਂ ਕੁਸ਼ਤੀਆਂ 18 ਨੂੰ
ਅਖਾੜਾ ਨਸੀਬ ਫਿਲੌਰ ਵੱਲੋਂ ਵਿਸ਼ਾਲ ਕੁਸ਼ਤੀ ਦੰਗਲ 18 ਨੂੰ
Publish Date: Sat, 15 Nov 2025 08:27 PM (IST)
Updated Date: Sat, 15 Nov 2025 08:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਪਰਾ/ਫਿਲੌਰ : ਅਖਾੜਾ ਨਸੀਬ ਫਿਲੌਰ ਵੱਲੋਂ ਵਿਸ਼ਾਲ ਕੁਸ਼ਤੀ ਦੰਗਲ ਨੂਰਮਹਿਲ ਰੋਡ ਮੁਹੱਲਾ ਰਵਿਦਾਸਪੁਰਾ ਫਿਲੌਰ ਵਿਖੇ 18 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਲਖਵੀਰ ਸਿੰਘ ਭੈਣੀ (ਕੈਨੇਡਾ), ਅਵਤਾਰ ਹੀਰ (ਜਰਮਨ) ਤੇ ਪਹਿਲਵਾਨ ਮੇਹਰ ਫਿਲੌਰ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਚ ਪਹਿਲਵਾਨ ਬਲਵੀਰ ਦੋਦਰ, ਹਰਸ਼ ਫਿਲੌਰ, ਤੀਰਥ ਮਾਹਲਾਂ, ਸੋਨੀ ਸਹੋਤਾ ਤੇ ਸਿਮਰਨ ਸਹੋਤਾ ਜੌਹਰ ਦਿਖਾਉਣਗੇ। ਇਸ ਮੌਕੇ ਪਟਕੇ ਦੀ ਕੁਸ਼ਤੀ ਪਿ੍ਤਪਾਲ ਫਗਵਾੜਾ ਤੇ ਰਾਜਾ ਅੰਮਿ੍ਤਸਰ ਤੇ ਪਰਮਿੰਦਰ ਡੂਮਛੇੜੀ ਤੇ ਰੌਸ਼ਨ ਕਿਰਲਗੜ੍ਹ ਵਿਚਕਾਰ ਹੋਵੇਗੀ। ਇਸ ਮੌਕੇ ਪਹਿਲਵਾਨਾਂ ਨੂੰ ਦਿਲਖਿੱਚਵੇਂ ਇਨਾਮ ਵੀ ਦਿੱਤੇ ਜਾਣਗੇ।