ਜੌਹਲ ਫਾਰਮ ’ਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ
ਜੋਹਲ ਫਾਰਮ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ
Publish Date: Thu, 08 Jan 2026 07:07 PM (IST)
Updated Date: Thu, 08 Jan 2026 07:09 PM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਜੌਹਲ ਫਾਰਮ ਘੁੜਕਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਕੀਰਤਨੀ ਜੱਥਿਆਂ ਵੱਲੋਂ ਕੀਰਤਨ ਸਰਵਣ ਕਰਦੇ ਹੋਏ ਆਈ ਹੋਈ ਸੰਗਤ ਨੂੰ ਗੁਰੂ ਦੇ ਲੜ ਲਾਇਆ। ਇਸ ਮੌਕੇ ਸਮੂਹ ਜੋਹਲ ਪਰਿਵਾਰ ਤੇ ਪਿੰਡ ਵਾਸੀਆਂ ਨੇ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ। ਸੰਤ ਗੁਰਬਖਸ਼ ਸਿੰਘ ਡੇਰਾ ਪੰਡਵਾ ਵਾਲਿਆਂ ਨੇ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰੀਕ ਸਿੰਘ ਸੈਣੀ, ਐਡਵੋਕੇਟ ਅਸ਼ਵਨੀ ਕੁਮਾਰ, ਮੇਜਰ ਸਿੰਘ ਸਾਬਕਾ ਸਰਪੰਚ, ਜੱਗੂ ਜੌੜਾ, ਪਾਲੀ (ਯੂਕੇ) ਤਰਲੋਚਨ ਸਿੰਘ ਜੋਹਲ, ਜੁਝਾਰ ਸਿੰਘ ਸੱਗੂ, ਅਕਾਲੀ ਆਗੂ ਕੁਲਵਿੰਦਰ ਸਿੰਘ ਸੰਧੂ, ਅਨੂਪ ਕੌਸ਼ਲ, ਬਲਵਿੰਦਰ ਸਿੰਘ ਦੂਲੇ (ਯੂਕੇ), ਕਾਂਗਰਸੀ ਆਗੂ ਮਨਪ੍ਰੀਤ ਚੱਢਾ, ਬੱਬੀ ਜੌਹਲ ਤੇ ਪਿੰਡ ਵਾਸੀ ਹਾਜ਼ਰ ਸਨ।