ਅਕਾਲੀ ਆਗੂਆਂ ਨੇ ਉਮੀਦਵਾਰ ਜਿੱਤਣ ਦੀ ਮਨਾਈ ਖ਼ੁਸ਼ੀ
ਅਕਾਲੀ ਆਗੂਆਂ ਵੱਲੋਂ ਲੱਡੂ ਵੰਡ ਪ੍ਰਤਾਪ ਸਿੰਘ ਦੀ ਜਿੱਤ ਦੀ ਮਨਾਈ ਖੁਸ਼ੀ
Publish Date: Sat, 20 Dec 2025 08:47 PM (IST)
Updated Date: Sat, 20 Dec 2025 08:49 PM (IST)
ਨੀਰਜ ਸਹੋਤਾ, ਪੰਜਾਬੀ ਜਾਗਰਣ, ਆਦਮਪੁਰ : ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਜ਼ੋਨ ਅਰਜਨਵਾਲ ਤੋਂ ਜੇਤੂ ਉਮੀਦਵਾਰ ਪ੍ਰਤਾਪ ਸਿੰਘ ਦੀ ਜਿੱਤ ਦੀ ਖੁਸ਼ੀ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਗੁਰਦਿਆਲ ਸਿੰਘ ਨਿੱਝਰ ਦੀ ਅਗਵਾਈ ’ਚ ਸਮਾਰੋਹ ਕਰਵਾਇਆ। ਇਸ ਸਮਾਗਮ ’ਚ ਅਕਾਲੀ ਆਗੂਆਂ ਨੇ ਪ੍ਰਤਾਪ ਸਿੰਘ ਨੂੰ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਤੇ ਉਸ ਦੀ ਜਿੱਤ ਨੂੰ ਮਨਾਇਆ। ਇਹ ਸਮਾਗਮ ਆਦਮਪੁਰ ਦੀ ਦਾਣਾ ਮੰਡੀ ਵਿਖੇ ਕਰਵਾਇਆ ਗਿਆ ਜਿੱਥੇ ਸਮੂਹ ਅਕਾਲੀ ਆਗੂਆਂ ਨੇ ਸੰਮਤੀ ਚੋਣ ਜੇਤੂ ਪ੍ਰਤਾਪ ਸਿੰਘ ਨੂੰ ਸਿਰੋਪਾਓ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ’ਤੇ ਜੱਥੇਦਾਰ ਗੁਰਦਿਆਲ ਸਿੰਘ ਨਿੱਝਰ ਨੇ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਇਸ ਮੌਕੇ ਹਰਿੰਦਰ ਸਿੰਘ ਢੀਂਡਸਾ (ਸੀਨੀਅਰ ਅਕਾਲੀ ਆਗੂ), ਧਰਮਪਾਲ ਲੇਸੜੀਵਾਲ (ਪ੍ਰਧਾਨ ਐੱਸਸੀ ਵਿੰਗ ਜਲੰਧਰ ਦਿਹਾਤੀ), ਦਲਜੀਤ ਸਿੰਘ ਜੀਤਾ (ਸਰਪੰਚ ਮਹਿਮਦਪੁਰ), ਕੁਲਵਿੰਦਰ ਸਿੰਘ ਟੋਨੀ (ਸਰਕਲ ਪ੍ਰਧਾਨ ਆਦਮਪੁਰ ਸ਼ਹਿਰੀ), ਦਲਵੀਰ ਸਿੰਘ ਖੋਜਕੀਪੁਰ, ਅਮਰਜੀਤ ਸਿੰਘ ਅਰਜਨਵਾਲ (ਸਾਬਕਾ ਸਰਪੰਚ), ਗੁਰਮੀਤ ਸਿੰਘ, ਕੁਲਦੀਪ ਸਿੰਘ ਖੁਰਦਪੁਰ, ਜਸਕੀਰਤ ਸਿੰਘ, ਗੁਰਕੀਰਤ ਸਿੰਘ, ਰੋਹਿਤ ਬੱਧਣ, ਰਾਹੁਲ ਬੱਧਣ, ਸੰਜੂ ਮਹਿਮਦਪੁਰ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ।