ਏਜੀਆਈ ਇਨਫਰਾ ਨੇ ਰਵਾਇਤੀ ਢੰਗ ਨਾਲ ਮਨਾਈ ਲੋਹੜੀ
ਏਜੀਆਈ ਇੰਫਰਾ ਲਿਮਿਟਡ ਨੇ ਰਵਾਇਤੀ ਰੀਤਾਂ ਨਾਲ ਲੋਹੜੀ ਮਨਾਈ
Publish Date: Wed, 14 Jan 2026 07:13 PM (IST)
Updated Date: Wed, 14 Jan 2026 07:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਇਨਫਰਾ ਨੇ ਲੋਹੜੀ ਦਾ ਤਿਉਹਾਰ ਅਰਬਾਨਾ ਜਲੰਧਰ ਹਾਈਟਸ-2 ’ਚ ਬਹੁਤ ਜੋਸ਼, ਖੁਸ਼ੀ ਤੇ ਰਵਾਇਤੀ ਰੀਤਾਂ ਨਾਲ ਮਨਾਇਆ। ਇਸ ਮੌਕੇ ਕੰਪਨੀ ਦੀ ਮੈਨੇਜਮੈਂਟ, ਸੀਨੀਅਰ ਅਧਿਕਾਰੀ, ਸਟਾਫ਼ ਤੇ ਕਰਮਚਾਰੀ ਵੱਡੀ ਗਿਣਤੀ ’ਚ ਹਾਜ਼ਰ ਰਹੇ। ਸਾਰੇ ਕਰਮਚਾਰੀਆਂ ਨੇ ਇਕੱਠੇ ਹੋ ਕੇ ਇਸ ਤਿਉਹਾਰ ਦੀ ਖੁਸ਼ੀ ਮਨਾਈ, ਜੋ ਖੁਸ਼ਹਾਲੀ, ਸਕਾਰਾਤਮਕਤਾ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਏਜੀਆਈ ਇਨਫਰਾ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਨੇ ਸੀਨੀਅਰ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ ਮਿਲ ਕੇ ਰਵਾਇਤੀ ਲੋਹੜੀ ਦੀ ਧੂਣੀ ਬਾਲੀ। ਪਰੰਪਰਾ ਅਨੁਸਾਰ ਧੂਣੀ ’ਚ ਰਿਓੜੀ, ਮੂੰਗਫਲੀ ਤੇ ਮੱਕੀ ਦੇ ਦਾਣੇ ਆਹੂਤੀਆ ਵਜੋਂ ਅੱਗ ’ਚ ਪਾਏ ਗਏ ਤੇ ਸਭ ਦੀ ਖੁਸ਼ਹਾਲੀ, ਤਰੱਕੀ ਤੇ ਕੰਪਨੀ ਦੀ ਲਗਾਤਾਰ ਪ੍ਰਗਤੀ ਲਈ ਅਰਦਾਸ ਕੀਤੀ ਗਈ। ਕਰਮਚਾਰੀਆਂ ਨੇ ਇਕ-ਦੂਜੇ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਸਮਾਗਮ ’ਚ ਖੁਸ਼ੀ ਨਾਲ ਹਿੱਸਾ ਲਿਆ। ਐੱਮਡੀ ਸੁਖਦੇਵ ਸਿੰਘ ਨੇ ਸਾਰੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋਹੜੀ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਲੋਹੜੀ ਵਰਗੇ ਤਿਉਹਾਰ ਸਕਾਰਾਤਮਕ ਸੋਚ, ਟੀਮ ਵਰਕ ਤੇ ਸਾਂਝੀ ਤਰੱਕੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।