ਕਾਂਗਰਸ ਦੀ ਚਿਤਾਵਨੀ ਮਗਰੋਂ ਸੜਕਾਂ ਪੱਧਰੀਆਂ ਕਰਨ ਦਾ ਕੰਮ ਸ਼ੁਰੂ
ਜਾਸ, ਜਲੰਧਰ : ਵੈਸਟ
Publish Date: Thu, 15 Jan 2026 10:21 PM (IST)
Updated Date: Thu, 15 Jan 2026 10:24 PM (IST)
ਜਾਸ, ਜਲੰਧਰ : ਵੈਸਟ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਦੀ ਹਲਕਾ ਇੰਚਾਰਜ ਸੁਰਿੰਦਰ ਕੌਰ ਦੀ ਚਿਤਾਵਨੀ ਮਗਰੋਂ ਨਗਰ ਨਿਗਮ ਨੇ ਗੁਰੂ ਰਵਿਦਾਸ ਚੌਕ ਤੋਂ ਗੁਰੂ ਤੇਗ ਬਹਾਦੁਰ ਨਗਰ ਰੋਡ ਨੂੰ ਪੱਧਰਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਹਿਲੀ ਫਰਵਰੀ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਗੁਰੂ ਰਵਿਦਾਸ ਚੌਕ ਦੇ ਆਲੇ-ਦੁਆਲੇ ਵੱਡਾ ਮੇਲਾ ਲੱਗਦਾ ਹੈ। ਇਸ ਲਈ ਇਸ ਇਲਾਕੇ ਦੀਆਂ ਸੜਕਾਂ ਨੂੰ ਠੀਕ ਕਰਨਾ ਤੇ ਸੁੰਦਰੀਕਰਨ ਕਰਨਾ ਬਹੁਤ ਜ਼ਰੂਰੀ ਹੈ। ਖਰਾਬ ਹਾਲਾਤ ਨੂੰ ਦੇਖਦਿਆਂ ਕਾਂਗਰਸੀ ਆਗੂ ਸੁਰਿੰਦਰ ਕੌਰ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਤਿੰਨ-ਚਾਰ ਦਿਨਾਂ ’ਚ ਇਹ ਸੜਕਾਂ ਠੀਕ ਨਹੀਂ ਕੀਤੀਆਂ ਜਾਂਦੀਆਂ ਤਾਂ ਉਹ ਕਾਂਗਰਸ ਕਾਰਕੁੰਨ ਤੇ ਸੰਗਤ ਨਾਲ ਇੱਥੇ ਧਰਨਾ ਦੇਣਗੇ। ਇਸ ਮਗਰੋਂ ਵੀਰਵਾਰ ਨੂੰ ਨਗਰ ਨਿਗਮ ਦੇ ਹੁਕਮ ’ਤੇ ਠੇਕੇਦਾਰ ਨੇ ਸੜਕਾਂ ਨੂੰ ਪੱਧਰੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹਲਕਾ ਇੰਚਾਰਜ ਸੁਰਿੰਦਰ ਕੌਰ ਦੇ ਪੁੱਤਰ ਅਤੇ ਯੁਵਾ ਕਾਂਗਰਸ ਦੇ ਆਗੂ ਕਰਨ ਜੱਲੋਵਾਲ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਕਿਹਾ ਕਿ ਇਨ੍ਹਾਂ ਸੜਕਾਂ ਨੂੰ ਜਲਦੀ ਠੀਕ ਕਰਨਾ ਜ਼ਰੂਰੀ ਹੈ ਤੇ ਇਸ ਨਾਲ ਨਾਲ ਇਲਾਕੇ ਦਾ ਸੁੰਦਰੀਕਰਨ ਵੀ ਵਧਾਉਣਾ ਚਾਹੀਦਾ ਹੈ ਕਿਉਂਕਿ 10 ਦਿਨਾਂ ਬਾਅਦ ਇੱਥੇ ਮੇਲੇ ਦੀ ਤਿਆਰੀ ਸ਼ੁਰੂ ਹੋ ਜਾਵੇਗੀ।