ਐਡਵੋਕੇਟ ਗੌਰਵ ਨਾਗਰਾਜ ਤੇ ਸੰਦੀਪ ਨਾਗਰਾਜ ਨੂੰ ਸਦਮਾ, ਪਿਤਾ ਦਾ ਦੇਹਾਂਤ
ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਤੇ ਸੰਦੀਪ ਨਾਗਰਾਜ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨਾਂ੍ਹ ਦੇ ਪਿਤਾ ਡਾ. ਇੰਦਰ ਮੋਹਨ ਜੀ ਦਾ ਅਚਾਨਕ ਦੇਹਾਂਤ ਹੋ ਗਿਆ।
Publish Date: Tue, 31 Oct 2023 03:00 AM (IST)
Updated Date: Tue, 31 Oct 2023 03:00 AM (IST)
ਪੱਤਰ ਪੇ੍ਰਰਕ, ਮੱਲ੍ਹੀਆਂ ਕਲਾਂ : ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਤੇ ਸੰਦੀਪ ਨਾਗਰਾਜ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨਾਂ੍ਹ ਦੇ ਪਿਤਾ ਡਾ. ਇੰਦਰ ਮੋਹਨ ਜੀ ਦਾ ਅਚਾਨਕ ਦੇਹਾਂਤ ਹੋ ਗਿਆ। ਉਹ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਪਰਿਵਾਰਕ ਸੂਤਰਾਂ ਤੋਂ ਮਿਲੀ ਸੂਚਨਾ ਅਨੁਸਾਰ ਉਨਾਂ੍ਹ ਦਾ ਅੰਤਿਮ ਸੰਸਕਾਰ 31 ਅਕਤੂਬਰ ਦੁਪਹਿਰ 12 ਵਜੇ ਸ਼ਮਸ਼ਾਨਘਾਟ ਖੱਦਰ ਭੰਡਾਰ ਰੋਡ ਨਕੋਦਰ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਮੌਕੇ ਗੌਰਵ ਨਾਗਰਾਜ ਤੇ ਸਮੂਹ ਨਾਗਰਾਜ ਪਰਿਵਾਰ ਦੇ ਨਾਲ ਇਲਾਕੇ ਦੀਆਂ ਸਮੂਹ ਰਾਜਨੀਤਕ, ਸਮਾਜਿਕ ਤੇ ਨਜ਼ਦੀਕੀ ਸਾਕ ਸਬੰਧੀਆਂ ਤੇ ਦੋਨਾਂ ਪ੍ਰਰੈੱਸ ਕਲੱਬ ਮੱਲ੍ਹੀਆਂ ਕਲਾਂ ਵੱਲੋਂ ਦੁੱਖ ਦਾ ਇਜਹਾਰ ਕੀਤਾ ਗਿਆ ਹੈ।