ਬੀਪੀਈਓ ਦਫ਼ਤਰ ਤੋਂ ਦਾਖ਼ਲਾ ਮੁਹਿੰਮ ਵੈਨ ਰਵਾਨਾ
ਬੀਪੀਈਓ ਦਫਤਰ ਤੋਂ ਦਾਖਲਾ ਮੁਹਿੰਮ ਵੈਨ ਹਲਕੇ ’ਚ ਪ੍ਰਚਾਰ ਲਈ ਕੀਤੀ ਰਵਾਨਾ
Publish Date: Fri, 30 Jan 2026 08:17 PM (IST)
Updated Date: Fri, 30 Jan 2026 08:19 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਜਸਬੀਰ ਸਿੰਘ ਬੀਪੀਈਓ ਦੀ ਪ੍ਰਧਾਨਗੀ ਹੇਠ ਬਲਾਕ ਦਫਤਰ ਫਿਲੌਰ ਦਾਖਲਾ ਮੁਹਿੰਮ ਸੁਰੂਆਤ ਕੀਤੀ ਗਈ। ਜ਼ਿਲ੍ਹਾ ਦਫਤਰ ਤੋਂ ਦਾਖਲਾ ਮੁਹਿੰਮ ਸ਼ੁਰੂ ਹੋ ਕੇ ਫਿਲੌਰ ਪੁੱਜੀ ਦਾਖ਼ਲਾ ਵੈਨ ਦਾ ਸਵਾਗਤ ਸਮੂਹ ਅਧਿਆਪਕਾਂ ਵਲੋਂ ਕੀਤਾ ਗਿਆ। ਅਧਿਆਪਕਾਂ ਨੇ ਪ੍ਰਣ ਕੀਤਾ ਕਿ ਬਲਾਕ ਫਿਲੌਰ ਚ ਦਾਖਲਾ ਮੁਹਿੰਮ ਤਹਿਤ ਮਾਪਿਆਂ ਨੂੰ ਸਰਕਾਰ ਵਲੋਂ ਬੱਚਿਆਂ ਨੂੰ ਦਿੱਤੀਆਂ ਜਾ ਸਹੂਲਤਾਂ ਤੋ ਜਾਗਰੂਕ ਕਰਕੇ ਦਾਖਲਾ ਵਧਾਇਆ ਜਾਵੇਗਾ। ਇਸ ਮੌਕੇ ਸੰਜੀਵ ਕੁਮਾਰ ਸੀਐਚਟੀ, ਲੇਖਾਕਾਰ ਅਮਿਤ ਮਿੱਤਲ, ਐੱਮਆਈਐੱਸ ਕੋਆਰਡੀਨੇਟਰ, ਬੀਆਰਸੀ ਸਰਬਜੀਤ ਸਿੰਘ ਢੇਸੀ, ਸੈਂਟਰ ਇੰਚਾਰਜ ਬਲਵਿੰਦਰ ਸਿੰਘ ਪੁਆਰੀ, ਹਰਕਮਲ ਸਿੰਘ ਸੰਧੂ ਸੀਐੱਚਟੀ, ਕੁਲਦੀਪ ਕੁਮਾਰ ਐੱਚਟੀ, ਰੋਜ਼ੀ ਬੰਗੜ ਐੱਚਟੀ, ਜੋਤੀ ਬਾਲਾ, ਕਮਲ ਕੁਮਾਰ ਤੇ ਵਿਕਾਸ ਆਦਿ ਹਾਜ਼ਰ ਸਨ।