Adampur-Delhi Flight ਦੀ ਟਾਈਮਿੰਗ ਬਦਲੀ, 21 ਦਸੰਬਰ ਤੋਂ ਦੁਪਹਿਰੇ 1:05 'ਤੇ ਹੋਵੇਗੀ ਰਵਾਨਾ
ਲਗਪਗ ਡੇਢ ਹਫ਼ਤੇ ਤੋਂ ਲਗਾਤਾਰ ਦੇਰੀ ਨਾਲ ਉਡਾਨ ਭਰ ਰਹੀ ਆਦਮਪੁਰ-ਦਿੱਲੀ ਫਲਾਈਟ ਦਾ ਸਮਾਂ ਸ਼ਨਿਚਰਵਾਰ ਤੋਂ ਬਦਲ ਦਿੱਤਾ ਗਿਆ ਹੈ। ਹੁਣ ਸਪਾਈਸਜੈੱਟ ਏਅਰਲਾਈਨ ਦੀ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਬਾਅਦ ਦੁਪਹਿਰ ਇਕ ਵਜ ਕੇ ਪੰਜ ਮਿੰਟ 'ਤੇ ਉਡਾਨ ਭਰੇਗੀ। ਹਾਲਾਂਕਿ ਵਿੰਟਰ ਸ਼ਡਿਊਲ ਮੁਤਾਬਿਕ ਆਦਮਪੁਰ-ਦਿੱਲੀ ਫਲਾਈਟ ਦਾ ਸਮਾਂ ਸਵੇਰੇ 11:40 ਨਿਰਧਾਰਤ ਕੀਤਾ ਗਿਆ ਸੀ। ਨਵਾਂ ਸਮਾਂ 21 ਦਸੰਬਰ ਤੋਂ ਲਾਗੂ ਹੋ ਜਾਵੇਗਾ ਤੇ ਪਹਿਲੇ ਪੜਾਅ 'ਚ ਇਸ ਨੂੰ 31 ਦਸੰਬਰ ਤਕ ਚਾਲੂ ਰੱਖਿਆ ਜਾਵੇਗਾ।
Publish Date: Fri, 20 Dec 2019 11:34 AM (IST)
Updated Date: Sat, 21 Dec 2019 10:11 AM (IST)
v>
ਜੇਐੱਨਐੱਨ, ਜਲੰਧਰ : ਲਗਪਗ ਡੇਢ ਹਫ਼ਤੇ ਤੋਂ ਲਗਾਤਾਰ ਦੇਰੀ ਨਾਲ ਉਡਾਨ ਭਰ ਰਹੀ ਆਦਮਪੁਰ-ਦਿੱਲੀ ਫਲਾਈਟ ਦਾ ਸਮਾਂ ਸ਼ਨਿਚਰਵਾਰ ਤੋਂ ਬਦਲ ਦਿੱਤਾ ਗਿਆ ਹੈ। ਹੁਣ ਸਪਾਈਸਜੈੱਟ ਏਅਰਲਾਈਨ ਦੀ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਬਾਅਦ ਦੁਪਹਿਰ ਇਕ ਵਜ ਕੇ ਪੰਜ ਮਿੰਟ 'ਤੇ ਉਡਾਨ ਭਰੇਗੀ। ਹਾਲਾਂਕਿ ਵਿੰਟਰ ਸ਼ਡਿਊਲ ਮੁਤਾਬਿਕ ਆਦਮਪੁਰ-ਦਿੱਲੀ ਫਲਾਈਟ ਦਾ ਸਮਾਂ ਸਵੇਰੇ 11:40 ਨਿਰਧਾਰਤ ਕੀਤਾ ਗਿਆ ਸੀ। ਨਵਾਂ ਸਮਾਂ 21 ਦਸੰਬਰ ਤੋਂ ਲਾਗੂ ਹੋ ਜਾਵੇਗਾ ਤੇ ਪਹਿਲੇ ਪੜਾਅ 'ਚ ਇਸ ਨੂੰ 31 ਦਸੰਬਰ ਤਕ ਚਾਲੂ ਰੱਖਿਆ ਜਾਵੇਗਾ।
ਨਵੀਂ ਸਮਾਂ ਸਾਰਨੀ ਮੁਤਾਬਿਕ ਫਲਾਈਟ ਸਵੇਰੇ ਸਾਢੇ 11 ਵਜੇ ਦਿੱਲੀ ਤੋਂ ਆਦਮਪੁਰ ਲਈ ਰਵਾਨਾ ਹੋਵੇਗੀ ਤੇ ਪੌਣੇ 12 ਵਜੇ ਆਦਮਪੁਰ ਲੈਂਡ ਕਰੇਗੀ। ਫਲਾਈਟ ਦੇ 20 ਮਿੰਟ ਦੇ ਠਹਿਰਾਅ ਤੋਂ ਬਾਅਦ ਇਕ ਵਜ ਕੇ ਪੰਜ ਮਿੰਟ 'ਤੇ ਜਹਾਜ਼ ਦੁਬਾਰਾ ਦਿੱਲੀ ਲਈ ਉਡਾਨ ਭਰੇਗਾ। ਮੌਜੂਦਾ ਸਮੇਂ ਫਲਾਈਟ ਸਵੇਰੇ 10 ਵਜ ਕੇ ਪੰਜ ਮਿੰਟ 'ਤੇ ਉਡਾਨ ਭਰਦੀ ਹੈ ਤੇ 11:20 'ਤੇ ਆਦਮਪੁਰ 'ਚ ਲੈਂਡ ਕਰਦੀ ਹੈ।