ਆਦਮਪੁਰ ਹਵਾਈ ਅੱਡੇ ਦੇ ਸਟਾਫ ਨੇ ਯਾਤਰੀਆਂ ਨਾਲ ਮਨਾਈ ਲੋਹੜੀ
ਆਦਮਪੁਰ ਹਵਾਈ ਅੱਡੇ ਦੇ ਸਟਾਫ ਨੇ ਯਾਤਰੀਆ ਨਾਲ ਮਨਾਈ ਲੋਹੜੀ
Publish Date: Tue, 13 Jan 2026 07:57 PM (IST)
Updated Date: Tue, 13 Jan 2026 08:00 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਆਦਮਪੁਰ ਹਵਾਈ ਅੱਡੇ ਤੇ ਸਟਾਫ ਨੇ ਯਾਤਰੀਆ ਨਾਲ ਲੋਹੜੀ ਮਨਾਈ ਗਈ। ਇਸ ਮੌਕੇ ਲਈ ਹਵਾਈ ਅੱਡੇ ਨੂੰ ਰੰਗੋਲੀ ਅਤੇ ਵੱਖ-ਵੱਖ ਕਲਾਕ੍ਰਿਤੀਆਂ ਨਾਲ ਸਜਾਇਆ ਗਿਆ ਸੀ। ਸਵੇਰ ਤੋਂ ਹੀ ਹਵਾਈ ਅੱਡੇ ਤੇ ਆਉਣ ਵਾਲੇ ਅਤੇ ਜਾਣ ਵਾਲੇ ਸਾਰੇ ਯਾਤਰੀਆਂ ਦਾ ਰਵਾਇਤੀ ਭਾਰਤੀ ਤਿਲਕ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ, ਸਥਾਨਕ ਕਲਾਕਾਰਾਂ ਨੇ ਢੋਲ ਅਤੇ ਉਨ੍ਹਾਂ ਕਿਹਾ ਨਗਾੜੇ ਵਜਾ ਕੇ ਸਾਰੇ ਯਾਤਰੀਆਂ ਨੂੰ ਆਪਣੇ ਸਵਾਗਤ ਕੀਤਾ ਗਿਆ। ਕਲਾਕਾਰਾਂ ਨੇ ਇਸ ਮੌਕੇ ਭੰਗੜਾ ਅਤੇ ਗਿੱਧਾ ਦੀ ਪੇਸ਼ਕਾਰੀ ਦਿੱਤੀ। ਇਸ ਮੌਕੇ ਯਾਤਰੀਆਂ ਨੇ ਹਵਾਈ ਅੱਡੇ ਤੇ ਹੀ ਢੋਲ ਦੀ ਤਾਲ ਤੇ ਨੱਚਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਤੇ ਕੁਝ ਯਾਤਰੀਆਂ ਨੇ ਹਵਾਈ ਅੱਡੇ ਦਾ ਅਜਿਹਾ ਸਮਾਗਮ ਕਰਵਾਉਣ ਲਈ ਧੰਨਵਾਦ ਕੀਤਾ। ਕੁਝ ਯਾਤਰੀਆਂ ਨੇ ਹਵਾਈ ਅੱਡੇ ਤੇ ਅਜਿਹੇ ਸੱਭਿਆਚਾਰਕ ਸਮਾਗਮਾਂ ਨੂੰ ਮਨਾਉਣ ਲਈ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਹਵਾਈ ਅੱਡੇ ਤੇ ਅਜਿਹੇ ਸੱਭਿਆਚਾਰਕ ਸਮਾਗਮਾਂ ਨੂੰ ਮਨਾਉਣ ਨਾਲ ਸਾਰੇ ਯਾਤਰੀਆਂ ਵਿੱਚ ਸਦਭਾਵਨਾ ਵਧੇਗੀ ਅਤੇ ਦੇਸ਼ ਦੇ ਅੰਦਰ ਏਕਤਾ ਅਤੇ ਅਖੰਡਤਾ ਵਿੱਚ ਹੋਰ ਵਾਧਾ ਹੋਵੇਗਾ। ਹਵਾਈ ਅੱਡੇ ਦੇ ਡਾਇਰੈਕਟਰ ਨੇ ਕਿਹਾ ਕਿ ਇਹ ਤਿਉਹਾਰ ਸਾਡੀ ਸੱਭਿਆਚਾਰਕ ਵਿਰਾਸਤ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਉਹ ਕਾਮਨਾ ਕਰਦੇ ਹਨ ਕਿ ਲੋਹੜੀ ਦਾ ਤਿਉਹਾਰ ਸਾਡੇ ਜੀਵਨ ਤੋਂ ਨਕਾਰਾਤਮਕਤਾ ਨੂੰ ਦੂਰ ਕਰੇ, ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਦੀ ਰੌਸ਼ਨੀ ਫੈਲਾਏ, ਅਤੇ ਹਰ ਆਉਣ ਵਾਲੇ ਯਾਤਰੀ ਦੀ ਯਾਤਰਾ ਸੁਹਾਵਣੀ ਤੇ ਸ਼ੁੱਭ ਹੋਵੇ। ਇਸ ਮੌਕੇ ਏਜੀਐੱਮ ਸਿਵਲ ਅਮਿਤ ਕੁਮਾਰ, ਸੂਰਜ ਯਾਦਵ ਮੈਨੇਜਰ ਇਲੈਕਟਰੀਕਲ, ਮੁੱਖ ਸੁਰੱਖਿਆ ਅਧਿਕਾਰੀ ਮੋਹਨ ਪਵਾਰ ਤੇ ਸਟਾਫ ਹਾਜ਼ਰ ਰਿਹਾ।