ਸਕੂਟਰ ਸਵਾਰ ਰੇਲਿੰਗ ਨਾਲ ਟਕਰਾ ਕੇ ਜ਼ਖ਼ਮੀ
ਫਿਲੌਰ ਬਸ ਸਟੈਂਡ ਕੋਲ ਐਕਟੀਵਾ ਸਵਾਰ ਰੇਲਿੰਗ ਨਾਲ ਟਕਰਾਇਆ, ਜਖਮੀ ਸਿਵਲ ਹਸਪਤਾਲ ਦਾਖਲ
Publish Date: Wed, 26 Nov 2025 04:09 PM (IST)
Updated Date: Wed, 26 Nov 2025 04:11 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਬੀਤੀ ਰਾਤ ਐਕਟਿਵਾ ਸਵਾਰ ਬੱਸ ਸਟੈਂਡ ਨੇੜੇ ਲੱਗੀ ਰੇਲਿੰਗ ਨਾਲ ਟਕਰਾ ਕੇ ਜ਼ਖ਼ਮੀ ਹੋ ਗਿਆ। ਜ਼ਖਮੀ ਦੀ ਪਛਾਣ ਕਮਲ ਸ਼ਰਮਾ ਪੁੱਤਰ ਧਰਮਪਾਲ, ਵਾਸੀ ਅਜ਼ਾਦ ਨਗਰ ਲੁਧਿਆਣਾ ਵਜੋਂ ਹੋਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਐੱਸਐੱਸਐੱਫ ਟੀਮ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਐੱਮਡੀਟੀ ਡਿਵਾਈਸ ਤੋਂ ਮਿਲੀ ਜਾਣਕਾਰੀ ਦੇ ਮੱਦੇਨਜ਼ਰ ਉਹ ਸਟਾਫ਼ ਸਮੇਤ ਤੁਰੰਤ ਮੌਕੇ ’ਤੇ ਪੁੱਜੇ। ਉੱਥੇ ਜਾ ਕੇ ਪਤਾ ਲੱਗਾ ਕਿ ਇਕ ਸਕੂਟਰ ਸਵਾਰ ਵਿਅਕਤੀ ਫਗਵਾੜਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਅਤੇ ਨਸ਼ੇ ਦੇ ਅਸਰ ਹੇਠ ਸੀ, ਜਿਸ ਕਾਰਨ ਸੰਤੁਲਨ ਵਿਗੜਨ ਨਾਲ ਉਸ ਦਾ ਸਕੂਟਰ ਬੱਸ ਸਟੈਂਡ ਨਜ਼ਦੀਕ ਲੱਗੀ ਰੇਲਿੰਗ ਨਾਲ ਟਕਰਾ ਗਿਆ। ਹਾਦਸੇ ’ਚ ਜ਼ਖਮੀ ਹੋਣ ਕਾਰਨ ਲੋਕਾਂ ਦੀ ਮਦਦ ਨਾਲ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਬਾਰੇ ਉਸ ਦੇ ਭਰਾ ਸ਼ਸ਼ੀ ਸ਼ਰਮਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਘਟਨਾ ਦੀ ਸਾਰੀ ਜਾਣਕਾਰੀ ਡਿਊਟੀ ਅਫ਼ਸਰ ਥਾਣੇਦਾਰ ਰਵਿੰਦਰ ਸਿੰਘ ਨੂੰ ਦੇ ਦਿੱਤੀ ਗਈ ਹੈ।