ਨਾਜਾਇਸ਼ ਸ਼ਰਾਬ ਦੀ ਸਪਲਾਈ ਦੇਣ ਜਾਂਦਾ ਕਾਬੂ
ਐਕਟਿਵਾ ’ਤੇ ਨਾਜਾਇਸ਼ ਸ਼ਰਾਬ ਦੀ ਸਪਲਾਈ ਦੇਣ ਜਾ ਰਿਹਾ ਕਾਬੂ
Publish Date: Tue, 18 Nov 2025 06:49 PM (IST)
Updated Date: Tue, 18 Nov 2025 06:52 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਬਾਰਾਦਰੀ ਦੇ ਏਐੱਸਆਈ ਜਸਜੀਤ ਸਿੰਘ ਨੇ ਮੁਲਾਜ਼ਮਾਂ ਸਮੇਤ ਕਮਲ ਪੈਲਸ ਚੌਕ ’ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਐਕਟਿਵਾ ’ਤੇ ਆ ਰਿਹਾ ਇਕ ਨੌਜਵਾਨ ਜਿਸ ਨੇ ਸਕੂਟਰ ਦੇ ਅੱਗੇ ਇਕ ਬੋਰੀ ਰੱਖੀ ਹੋਈ ਸੀ। ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਸਕੂਟਰ ਰੋਕਣ ਦੀ ਬਜਾਏ ਹੋਰ ਤੇਜ਼ ਕਰ ਲਈ। ਉਸਨੂੰ ਰੋਕ ਕੇ ਜਦੋਂ ਬੋਰੀ ਦੀ ਤਲਾਸ਼ੀ ਲਈ ਗਈ ਤਾਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਜਿਨ੍ਹਾਂ ਬਾਰੇ ਪੁੱਛਣ ’ਤੇ ਉਹ ਨੌਜਵਾਨ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕਿਆ। ਚੈਕਿੰਗ ਕਰਨ ’ਤੇ 5240 ਮਿਲੀ ਲੀਟਰ ਸ਼ਰਾਬ ਨਿਕਲੀ। ਇਸ ’ਤੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਪਛਾਣ ਚੰਚਲ ਕੁਮਾਰ ਵਾਸੀ ਪੰਜ ਪੀਰ ਮੁਹੱਲਾ ਦੇ ਰੂਪ ’ਚ ਹੋਈ ਹੈ, ਖਿਲਾਫ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ।