ਸਾਡੀ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ’ਚ ਯਕੀਨ ਰੱਖਦੀ ਹੈ : ਥਿਆੜਾ
ਆਪ ਜਲੰਧਰ ਕੈਂਟ ਵੱਲੋਂ ਥਿਆੜਾ ਦੀ ਅਗਵਾਈ ਹੇਠ ਮੀਟਿੰਗ ਕਰਵਾਈ
Publish Date: Thu, 20 Nov 2025 09:18 PM (IST)
Updated Date: Thu, 20 Nov 2025 09:19 PM (IST)

--‘ਆਪ’ ਜਲੰਧਰ ਕੈਂਟ ਦੀ ਥਿਆੜਾ ਦੀ ਅਗਵਾਈ ਹੇਠ ਹੋਈ ਮੀਟਿੰਗ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਆਮ ਆਦਮੀ ਪਾਰਟੀ ਜਲੰਧਰ ਕੈਂਟ ਵਿਖੇ ਸੰਗਠਨ ਦੀ ਮੀਟਿੰਗ ਹਲਕਾ ਜਲੰਧਰ ਕੈਂਟ ਦੀ ਇੰਚਾਰਜ ਰਜਵਿੰਦਰ ਕੌਰ ਥਿਆੜਾ ਦੀ ਅਗਵਾਈ ਹੇਠ ਕਰਵਾਈ। ਮੀਟਿੰਗ ’ਚ ਹਲਕਾ ਸੰਗਠਨ ਇੰਚਾਰਜ ਸੁਭਾਸ਼ ਭਗਤ, ਹਲਕੇ ਦੇ ਬਲਾਕ ਪ੍ਰਧਾਨ, ਕੋਆਰਡੀਨੇਟਰ ਤੇ ਪਾਰਟੀ ਦੇ ਕਈ ਸਰਗਰਮ ਵਰਕਰਾਂ ਸ਼ਮੂਲੀਅਤ ਕੀਤੀ। ਮੀਟਿੰਗ ਦੀ ਸ਼ੁਰੂਆਤ ਹਲਕੇ ’ਚ ਚੱਲ ਰਹੀਆਂ ਸੰਗਠਨਾਤਮਕ ਗਤੀਵਿਧੀਆਂ ਦੇ ਜ਼ਿਕਰ ਨਾਲ ਕੀਤੀ ਗਈ। ਇਸ ਦੌਰਾਨ ਰਾਜਵਿੰਦਰ ਕੌਰ ਥਿਆੜਾ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ ਗਰਾਊਂਡ ਲੈਵਲ ਤੇ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ’ਚ ਯਕੀਨ ਰੱਖਦੀ ਹੈ ਤੇ ਇਸ ਲਈ ਮਜ਼ਬੂਤ ਸੰਗਠਨ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਵਰਕਰਾਂ ਨੂੰ ਨਿਸ਼ਕਾਮ ਭਾਵ ਨਾਲ ਲੋਕਾਂ ਦੇ ਵਿਚਕਾਰ ਜਾਣ ਤੇ ਸਹੀ ਜਾਣਕਾਰੀ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸੁਭਾਸ਼ ਭਗਤ ਨੇ ਵੀ ਸੰਗਠਨ ਦੇ ਵਿਸਤਾਰ ਤੇ ਜ਼ੋਰ ਦਿੰਦਿਆਂ ਕਿਹਾ ਕਿ ਹਲਕੇ ’ਚ ਪਾਰਟੀ ਦਾ ਵਧ ਰਿਹਾ ਸਮਰਥਨ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਆਉਣ ਵਾਲੇ ਦਿਨਾਂ ’ਚ ਬੂਥ ਲੈਵਲ ਤੱਕ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਰਣਨੀਤੀ ਸਾਂਝੀ ਕੀਤੀ। ਮੀਟਿੰਗ ਦੌਰਾਨ ਬਲਾਕ ਪ੍ਰਧਾਨ ਤੇ ਕੋਆਰਡੀਨੇਟਰਾਂ ਨੇ ਵੀ ਵਿਚਾਰ ਸਾਂਝੇ ਕੀਤੇ ਤੇ ਹਲਕੇ ’ਚ ਜਨਤਾ ਨਾਲ ਜੁੜਾਅ ਵਧਾਉਣ ਲਈ ਵੱਖ-ਵੱਖ ਸੁਝਾਅ ਪੇਸ਼ ਕੀਤੇ। ਵਰਕਰਾਂ ਨੇ ਮੌਕੇ ਤੇ ਹੀ ਕਈ ਮੁੱਦਿਆਂ ਤੇ ਸਥਾਨਕ ਸਮੱਸਿਆਵਾਂ ਨੂੰ ਚੁਣੌਤੀ ਵਜੋਂ ਸਵੀਕਾਰਦੇ ਹੋਏ ਪਾਰਟੀ ਦੇ ਏਜੰਡੇ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੀਟਿੰਗ ਦਾ ਮੁੱਖ ਉਦੇਸ਼ ਹਲਕੇ ’ਚ ਸੰਗਠਨਕ ਮਜ਼ਬੂਤੀ, ਲੋਕਾਂ ਦੀਆਂ ਸਮੱਸਿਆਵਾਂ ਦੀ ਪਛਾਣ ਤੇ ਆਉਣ ਵਾਲੀਆਂ ਪਾਰਟੀ ਸਰਗਰਮੀਆਂ ਲਈ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ।