ਵਿਕਾਸ ਭਾਰਤ ਗ੍ਰਾਮੀਣ ਐਕਟ-2025 ਦੀ ਨਿਖੇਧੀ
ਆਮ ਆਦਮੀ ਪਾਰਟੀ ਨੇ ਮਨਰੇਗਾ ਬਿੱਲ 2025 ਦਾ ਖਿਲਾਫ ਮਤਾ ਦਿੱਤਾ
Publish Date: Tue, 30 Dec 2025 07:57 PM (IST)
Updated Date: Tue, 30 Dec 2025 07:59 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਤੇ ਸੂਬਾ ਜੁਆਇੰਟ ਸਕੱਤਰ ਐਡਵੋਕੇਟ ਦਿਨੇਸ਼ ਲਖਨਪਾਲ ਨੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਨੂੰ ਬਦਲ ਕੇ ਲਿਆਂਦੇ ਗਏ ਨਵੇਂ “ਵਿਕਾਸ ਭਾਰਤ ਗ੍ਰਾਮੀਣ ਐਕਟ 2025” ਦੀ ਨਿਖੇਧੀ ਕੀਤੀ ਹੈ। ਰਾਜਵਿੰਦਰ ਕੌਰ ਥਿਆੜਾ ਨੇ ਦੱਸਿਆ ਕਿ ਮਨਰੇਗਾ ਸਕੀਮ ਗਰੀਬ ਮਜ਼ਦੂਰਾਂ ਤੇ ਪਰਿਵਾਰਾਂ ਲਈ ਜੀਵਨ ਦਾ ਸਹਾਰਾ ਸੀ। ਭਾਜਪਾ ਸਰਕਾਰ ਵੱਲੋਂ ਇਸ ਬਿੱਲ ਦੇ ਜ਼ਰੀਏ ਮਿਹਨਤਕਸ਼ ਲੋਕਾਂ ਦੇ ਹੱਕਾਂ ’ਤੇ ਬੇਇਨਸਾਫੀ ਕੀਤੀ ਗਈ ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਐਡਵੋਕੇਟ ਦਿਨੇਸ਼ ਲਖਨਪਾਲ ਨੇ ਇਸ ਮੌਕੇ ’ਤੇ ਕਿਹਾ ਕਿ ਸਰਕਾਰ ਨੂੰ ਜਨਤਾ ਨੂੰ ਰੁਜ਼ਗਾਰ ਤੇ ਨਵੇਂ ਵਿਕਾਸ ਦੇ ਸਾਧਨ ਮੁਹੱਈਆ ਕਰਨੇ ਚਾਹੀਦੇ ਹਨ ਤਾਂ ਜੋ ਲੋਕ ਆਪਣੀ ਜ਼ਿੰਦਗੀ ਦਾ ਪੱਧਰ ਉੱਚਾ ਕਰ ਸਕਣ ਤੇ ਚੰਗਾ ਜੀਵਨ ਜੀ ਸਕਣ।