ਘਰ ’ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਭੱਜਦੇ ਸਮੇਂ ਚਲਾਈਆਂ ਗੋਲ਼ੀਆਂ
-ਪਰਿਵਾਰ ਨੇ ਜ਼ਖ਼ਮੀ ਨੂੰ
Publish Date: Wed, 14 Jan 2026 11:27 PM (IST)
Updated Date: Wed, 14 Jan 2026 11:30 PM (IST)
-ਪਰਿਵਾਰ ਨੇ ਜ਼ਖ਼ਮੀ ਨੂੰ ਇਲਾਜ ਲਈ ਭਰਤੀ ਕਰਵਾਇਆ, ਪੁਲਿਸ ਜਾਂਚ ’ਚ ਜੁੜੀ
ਸੰਵਾਦ ਸਹਿਯੋਗੀ, ਜਾਗਰਣ ਜਲੰਧਰ : ਚੌਕੀ ਜੰਡੂਸਿੰਘਾ ਅਧੀਨ ਆਉਂਦੇ ਧੋਗੜੀ ਰੋਡ ’ਤੇ ਸਥਿਤ ਇਕ ਘਰ ’ਚ ਬਦਮਾਸ਼ਾਂ ਨੇ ਪਹਿਲਾਂ ਭੰਨ-ਤੋੜ ਕੀਤੀ ਤੇ ਫਿਰ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਭੱਜਦੇ ਸਮੇਂ ਇਲਾਕੇ ’ਚ ਦਹਿਸ਼ਤ ਫੈਲਾਉਣ ਲਈ ਹਵਾ ’ਚ ਗੋਲੀਆਂ ਚਲਾਈਆਂ। ਪਰਿਵਾਰ ਨੇ ਹਮਲੇ ’ਚ ਜ਼ਖਮੀ 19 ਸਾਲਾ ਵਨੀਤ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਚੌਕੀ ਜੰਡੂਸਿੰਘਾ ਦੀ ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ। ਹਸਪਤਾਲ ’ਚ ਦਾਖ਼ਲ ਜ਼ਖ਼ਮੀ ਵਨੀਤ ਦੇ ਭਰਾ ਰਜਤ ਨੇ ਦੱਸਿਆ ਕਿ ਬੀਤੀ ਰਾਤ ਉਹ ਸਬਜ਼ੀ ਖਰੀਦਣ ਲਈ ਬਾਜ਼ਾਰ ਜਾ ਰਿਹਾ ਸੀ, ਜਿਥੇ ਚੌਕ ’ਚ ਖੜ੍ਹੇ ਸੌਰਭ, ਗੌਰਵ ਤੇ ਨੰਨੂ ਨੇ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ "ਤੂੰ ਉਸ ਨੂੰ ਦੇਖਦਾ ਸੀ?" ਉਸ ਨੇ ਤਿੰਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸੌਰਭ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਚੌਕ ਵਿਚ ਮੌਜੂਦ ਲੋਕਾਂ ਨੇ ਤਿੰਨਾਂ ਨੂੰ ਸਮਝਾ ਕੇ ਘਰ ਭੇਜ ਦਿੱਤਾ। ਉਸ ਨੇ ਦੱਸਿਆ ਕਿ ਉਹ ਕੰਮ ’ਤੇ ਸੀ•। ਭਰਾ ਤੇ ਭੈਣ ਘਰੇ ਬੈਠੇ ਸਨ। ਲਗਪਗ 12 ਵਜੇ ਤਿੰਨੇ ਤੇਜ਼ਧਾਰ ਹਥਿਆਰ ਤੇ ਪਿਸਤੌਲ ਲੈ ਕੇ ਘਰ ’ਚ ਦਾਖਲ ਹੋਏ। ਉਨ੍ਹਾਂ ਨੇ ਪਹਿਲਾਂ ਤੇਜ਼ਧਾਰ ਹਥਿਆਰ ਨਾਲ ਭਰਾ ’ਤੇ ਹਮਲਾ ਕੀਤਾ ਤੇ ਘਰ ’ਚ ਸਾਰਾ ਸਾਮਾਨ ਭੰਨ-ਤੋੜ ਦਿੱਤਾ। ਹਮਲਾ ਹੁੰਦਾ ਦੇਖ ਭੈਣ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਇਕ ਨੌਜਵਾਨ ਨੇ ਹਵਾ ’ਚ ਤਿੰਨ ਗੋਲੀਆਂ ਚਲਾਈਆਂ ਤੇ ਲੋਕ ਇਕੱਠਾ ਹੁੰਦੇ ਦੇਖ ਕੇ ਮੁਲਜ਼ਮ ਮੌਕੇ ਤੋਂ ਭੱਜ ਗਏ। ਮੁਲਜ਼ਮ ਦੇ ਭੱਜਣ ਦੀ ਵੀਡੀਓ ਗਲੀ ’ਚ ਖੜ੍ਹੇ ਲੋਕਾਂ ਨੇ ਬਣਾ ਲਈ। ਪਰਿਵਾਰ ਨੇ ਜ਼ਖ਼ਮੀ ’ਚ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ।