ਸ਼ਿਵ ਮਹਾਪੁਰਾਣ ਕਥਾ ਸਬੰਧੀ ਕੱਢੀ ਸ਼ੋਭਾ ਯਾਤਰਾ
ਸ਼ਿਵ ਮਹਾਪੁਰਾਣ ਕਥਾ ਦੇ ਸਬੰਧ ’ਚ ਸ਼ੋਭਾ ਯਾਤਰਾ ਕੱਢੀ
Publish Date: Sat, 06 Dec 2025 09:12 PM (IST)
Updated Date: Sat, 06 Dec 2025 09:15 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਾਰਦੇਸ਼ਵਰ ਸਿੱਧਪੀਠ ਸ਼੍ਰੀ ਗੌਰੀ ਸ਼ੰਕਰ ਮੰਦਰ, ਗੁਰੂ ਅਮਰਦਾਸ ਨਗਰ, ਕਾਲੀਆ ਕਾਲੋਨੀ ਵਿਖੇ ਸ਼ਿਵ ਮਹਾਪੁਰਾਣ ਕਥਾ ਸਬੰਧੀ ਸ਼ੋਭਾ ਯਾਤਰਾ ਕੱਢੀ ਗਈ। ਮੁੱਖ ਸੇਵਾਦਾਰ ਜਤਿੰਦਰ ਮਹਾਜਨ ਨੇ ਦੱਸਿਆ ਕਿ ਪ੍ਰਸਿੱਧ ਕਥਾਵਾਚਕ ਅਚਾਰੀਆ ਸ਼ੇਸ਼ੇਂਦਰ ਮਨੀ ਤ੍ਰਿਪਾਠੀ 7 ਤੋਂ 13 ਦਸੰਬਰ ਤੱਕ ਹਰ ਰੋਜ਼ ਦੁਪਹਿਰ 2 ਤੋਂ 5 ਵਜੇ ਤੱਕ ਮੰਦਰ ਦੇ ਹਾਲ ਚ ਸ਼ਿਵ ਮਹਾਪੁਰਾਣ ਕਥਾ ਕਰਿਆ ਕਰਨਗੇ। ਇਸ ਮੌਕੇ ਸ਼੍ਰੀ ਗੌਰੀ ਸ਼ੰਕਰ ਮੰਦਿਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਉਰਮਿਲਾ ਸ਼ਰਮਾ, ਰੁਪਿੰਦਰ ਸ਼ਰਮਾ, ਵਿਜੇ ਜੋਸ਼ੀ, ਐੱਸਕੇ ਮਿੱਤਲ, ਜਗਦੀਸ਼ ਸਿਆਲ, ਡਾ.ਹੇਮੰਤ ਮਲਹੋਤਰਾ, ਰਮੇਸ਼ ਸਹਿਗਲ, ਰਾਮ ਕੁਮਾਰ ਵਸ਼ਿਸ਼ਟ, ਨਵੀ ਸ਼ਰਮਾ, ਸਤਿੰਦਰ ਖੋਸਲਾ, ਮਮਤਾ ਸਿਆਲ, ਰਵੀ ਮਹਾਜਨ, ਰਾਜੇਸ਼ ਪਾਸੀ, ਰਮੇਸ਼ ਮਹਾਜਨ, ਨੀਰੂ ਮਿੱਤਲ, ਸਵਿਤਾ ਮਲਹੋਤਰਾ, ਅਸ਼ੋਕ ਟੰਡਨ ਹਾਜ਼ਰ ਸਨ।