ਸ਼ਿਵ ਕਥਾ ਸਬੰਧੀ ਪਹਿਲੀ ਫ਼ਰਵਰੀ ਨੂੰ ਨਿਕਲੇਗੀ ਸ਼ੋਭਾ ਯਾਤਰਾ
ਸ਼੍ਰੀ ਗੀਤਾ ਮੰਦਰ ਅਰਬਨ ਐਸਟੇਟ ਫੇਜ਼-1 ’ਚ ਸ਼ਿਵ ਕਥਾ ਸਬੰਧੀ 1 ਫ਼ਰਵਰੀ ਨੂੰ ਨਿਕਲੇਗੀ ਸ਼ੋਭਾ ਯਾਤਰਾ
Publish Date: Wed, 28 Jan 2026 07:14 PM (IST)
Updated Date: Wed, 28 Jan 2026 07:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਰਬਨ ਐਸਟੇਟ ਫੇਜ਼-1 ਸਥਿਤ ਸ਼੍ਰੀ ਗੀਤਾ ਮੰਦਰ ’ਚ ਭਗਵਾਨ ਸ਼ਿਵ ਕਥਾ ਦਾ ਪਾਵਨ 3 ਫ਼ਰਵਰੀ ਤੋਂ 7 ਫ਼ਰਵਰੀ ਤੱਕ ਪੂਰੀ ਸ਼ਰਧਾ, ਭਗਤੀ ਤੇ ਆਧਿਆਤਮਿਕ ਵਾਤਾਵਰਣ ’ਚ ਕਰਵਾਇਆ ਜਾਵੇਗਾ। ਇਹ ਪ੍ਰਬੰਧ ਇਲਾਕਾ ਵਾਸੀਆਂ ਲਈ ਅਧਿਆਤਮਿਕ ਜਾਗਰੂਕਤਾ ਤੇ ਸੱਭਿਆਚਾਰਕ ਚੇਤਨਾ ਦਾ ਮਹੱਤਵਪੂਰਨ ਕੇਂਦਰ ਬਣੇਗਾ। ਇਸ ਦਿਵਯ ਪ੍ਰਬੰਧਨ ਦੇ ਸ਼ੁੱਭ ਆਰੰਭ ਮੌਕੇ ਪਹਿਲੀ ਫ਼ਰਵਰੀ ਨੂੰ ਸ਼ਾਮ 3 ਵਜੇ ਗੀਤਾ ਮੰਦਰ ਪ੍ਰਾਂਗਣ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ’ਚ ਸ਼ਰਧਾਲੂ, ਔਰਤਾਂ, ਬੱਚੇ ਤੇ ਸਮਾਜ ਦੇ ਗਣਮਾਨਯ ਵਿਅਕਤੀ ਭਜਨ-ਕੀਰਤਨ ਤੇ ਜੈਕਾਰਿਆਂ ਨਾਲ ਹਿੱਸਾ ਲੈਣਗੇ। ਸ਼ੋਭਾ ਯਾਤਰਾ ਦਾ ਮੁੱਖ ਉਦੇਸ਼ ਸਮਾਜ ’ਚ ਧਰਮ, ਸੰਸਕ੍ਰਿਤੀ ਤੇ ਸਦਭਾਵਨਾ ਦਾ ਸੰਦੇਸ਼ ਫੈਲਾਉਣਾ ਹੈ। ਮੰਦਰ ਦੇ ਪ੍ਰਧਾਨ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਕਥਾ ਸ਼੍ਰਵਣ ਭਾਰਤੀ ਸੰਸਕ੍ਰਿਤੀ ਦਾ ਅਹਿਮ ਅੰਗ ਹੈ, ਜੋ ਮਨੁੱਖ ਨੂੰ ਆਤਮਿਕ ਸ਼ਾਂਤੀ, ਸਕਾਰਾਤਮਕ ਸੋਚ ਤੇ ਉੱਚੇ ਸੰਸਕਾਰ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਦੀ ਕਥਾ ਸੱਚ, ਕਰੁਣਾ, ਤਿਆਗ ਤੇ ਮਨੁੱਖਤਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਗੀਤਾ ਮੰਦਰ ਕਮੇਟੀ ਵੱਲੋਂ ਸਮੂਹ ਖੇਤਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ੋਭਾ ਯਾਤਰਾ ਤੇ ਸ਼ਿਵ ਕਥਾ ’ਚ ਵੱਧ ਤੋਂ ਵੱਧ ਗਿਣਤੀ ’ਚ ਸ਼ਾਮਲ ਹੋ ਕੇ ਪੁੰਨ ਲਾਭ ਪ੍ਰਾਪਤ ਕਰਨ। ਇਸ ਮੌਕੇ ਅਨੁਰਾਗ ਅਗਰਵਾਲ, ਮਹਿੰਦਰ ਪ੍ਰਤਾਪ, ਨਰਗਿਸ ਬਤਰਾ, ਅੰਸ਼ੁਮਾਨਪੁਰੀ, ਵਿਜੈ ਗੁਪਤਾ, ਯੋਗੇਸ਼ ਸੂਰੀ ਤੇ ਸਤੀਸ਼ ਰਹੇਜਾ ਆਦਿ ਵੀ ਹਾਜ਼ਰ ਸਨ।