ਤੜਕਸਾਰ ਭਾਰ ਢੋਣ ਵਾਲਾ ਵਾਹਨ ਗੰਦੇ ਨਾਲੇ ’ਚ ਡਿੱਗਿਆ
ਤੜਕਸਾਰ ਭਾਰ ਢੋਣ ਵਾਲਾ ਵਾਹਨ ਗੰਦੇ ਨਾਲੇ ’ਚ ਡਿੱਗਿਆ
Publish Date: Thu, 18 Dec 2025 08:26 PM (IST)
Updated Date: Thu, 18 Dec 2025 08:27 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਵੀਂ ਸਬਜ਼ੀ ਮੰਡੀ ਮਕਸੂਦਾਂ ਨੇੜੇ ਸਥਿਤ ਗੰਦੇ ਨਾਲੇ ’ਚ ਤੜਕਸਾਰ ਭਾਰ ਢੋਣ ਵਾਲਾ ਵਾਹਨ ਡਿੱਗ ਗਿਆ। ਖੁਸ਼ਕਿਸਮਤੀ ਨਾਲ ਸੁਰੱਖਿਅਤ ਨਿਕਲੇ ਡਰਾਈਵਰ ਹਰਪਾਲ ਨੇ ਦੱਸਿਆ ਕਿ ਅਕਸਰ ਉਨ੍ਹਾਂ ਦੇ ਪਿਤਾ ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚੋਂ ਤੜਕਸਾਰ ਸਬਜ਼ੀ ਖਰੀਦਣ ਆਉਂਦੇ ਸੀ ਪਰ ਅੱਜ ਉਹ ਪਹਿਲੀ ਵਾਰ ਸਬਜ਼ੀ ਖਰੀਦਣ ਆਇਆ ਸੀ ਤਾਂ ਤੜਕਸਾਰ ਤਕਰੀਬਨ 3.30 ਵਜੇ ਜਦੋਂ ਉਹ ਡੀਏਵੀ ਕਾਲਜ ਦੇ ਪੁਲ ਦੇ ਹੇਠਾਂ ਉਤਰਿਆ ਤਾਂ ਅੱਗੇ ਗੰਦੇ ਨਾਲੇ ਦੇ ਪੁਲ ’ਤੇ ਜ਼ਿਆਦਾ ਧੁੰਦ ਹੋਣ ਕਰ ਕੇ ਕੁਝ ਵੀ ਦਿਖਾਈ ਨਾ ਦਿੱਤਾ ਤੇ ਗੰਦੇ ਨਾਲੇ ਦੇ ਸਾਈਡ ’ਤੇ ਰੋਕਾਂ ਨਾ ਹੋਣ ਕਰਕੇ ਵਾਹਨ ਨਾਲੇ ’ਚ ਜਾ ਡਿੱਗਿਆ। ਮੌਕੇ ’ਤੇ ਸਬਜ਼ੀ ਮੰਡੀ ਨੂੰ ਜਾਣ ਵਾਲੇ ਇਕੱਤਰ ਹੋਏ ਹੋਰ ਵਾਹਨ ਚਾਲਕਾਂ ਵੱਲੋਂ ਡਰਾਈਵਰ ਨੂੰ ਜੱਦੋ-ਜਹਿਦ ਕਰਕੇ ਬਾਹਰ ਕੱਢਿਆ ਗਿਆ। ਨਿਤ ਸਬਜ਼ੀ ਮੰਡੀ ’ਚ ਆਉਂਦੇ ਡਰਾਈਵਰਾਂ ਦਾ ਕਹਿਣਾ ਹੈ ਕਿ ਡੀਏਵੀ ਕਾਲਜ ਨੇੜੇ ਨਹਿਰ ’ਤੇ ਗੰਦੇ ਨਾਲੇ ਦੀਆਂ ਸਾਈਡਾਂ ’ਤੇ ਕੋਈ ਵੀ ਰੋਕਾਂ ਨਾ ਹੋਣ ਕਰਕੇ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇੱਥੇ ਰੋਕਾਂ ਲਗਾਈਆਂ ਜਾਣ।