ਪ੍ਰਕਾਸ਼ ਦਿਹਾੜੇ ਮੌਕੇ ਸਜਾਇਆ ਵਿਸ਼ਾਲ ਨਗਰ ਕੀਰਤਨ
ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Tue, 27 Jan 2026 06:20 PM (IST)
Updated Date: Tue, 27 Jan 2026 06:22 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਭਰਪੂਰ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ। ਨਗਰ ਕੀਰਤਨ ਦੀ ਸ਼ੁਰੂਆਤ ਗੁਰੂ ਰਵਿਦਾਸ ਭਵਨ ਕਿਸ਼ਨਗੜ੍ਹ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਕੀਤੀ ਗਈ। ਨਗਰ ਕੀਰਤਨ ਕਿਸ਼ਨਗੜ੍ਹ ਮਾਰਕੀਟ ਦੀ ਪਰਿਕਰਮਾ ਕਰਦਾ ਹੋਇਆ ਪਿੰਡ ਦੇ ਕੇਂਦਰ ’ਚ ਪਹੁੰਚਿਆ, ਜਿੱਥੇ ਸਮੂਹ ਸੰਗਤ ਵੱਲੋਂ ਸ੍ਰੀ ਪਾਲਕੀ ਸਾਹਿਬ ’ਚ ਸ਼ੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਰਸਤੇ ’ਚ ਸ਼ਰਧਾਲੂਆਂ ਵੱਲੋਂ ਚਾਹ-ਪਕੌੜੇ, ਫਲ-ਫਰੂਟ, ਸੈਂਡਵਿਚ ਆਦਿ ਦੇ ਵਿਸ਼ਾਲ ਲੰਗਰ ਲਗਾਏ ਗਏ। ਇਸ ਮੌਕੇ ਸਰਪੰਚ ਡਾ. ਗੁਰਬਖ਼ਸ਼ ਸਿੰਘ ਸਵਾਮੀ, ਸਾਬਕਾ ਸਰਪੰਚ ਪਰਮਜੀਤ ਕੁਮਾਰ (ਰਿਟਾਇਰਡ ਪ੍ਰੋਡਿਊਸਰ ਦੂਰਦਰਸ਼ਨ ਕੇਂਦਰ ਜਲੰਧਰ), ਮਾਸਟਰ ਸੁਰਜੀਤ ਸਿੰਘ ਜੱਸਲ, ਸਾਬਕਾ ਪੰਚ ਕੇਵਲ ਕ੍ਰਿਸ਼ਨ, ਸਤਿੰਦਰ ਪਾਲ, ਕਰਮਜੀਤ ਕੌਰ, ਪੰਚ ਅਮਨਦੀਪ ਹਨੀ, ਨੰਬਰਦਾਰ ਬਹਾਦਰ ਚੰਦ, ਪੰਚ ਨਰਿੰਦਰ ਸਿੰਘ, ਮਨਿੰਦਰ ਮਹੇ, ਜੇਈ ਚਮਨ ਲਾਲ, ਰੋਹਿਤ ਮਹੇ, ਅਕਸ਼ੇ ਮਹੇ, ਅੰਮ੍ਰਿਤਪਾਲ ਸੋਂਧੀ, ਅਮਨਦੀਪ ਸੋਂਧੀ (ਸੋਨੂ), ਮਲਕੀਤ ਚੰਦ ਬੱਲੀ, ਜਸਵੀਰ ਕੁਮਾਰ, ਮੱਖਣ ਰਾਮ, ਜਸਪਾਲ ਸਿੰਘ ਤੇਜਾ, ਪ੍ਰਗਟ ਸਿੰਘ ਫੁੱਲ, ਜਗਜੀਤ ਸਿੰਘ ਫੁੱਲ, ਨਿਰਮਲ ਸਿੰਘ, ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਨਗਰ ਨਿਵਾਸੀ ਹਾਜ਼ਰ ਸਨ। ਇਸ ਦੇ ਨਾਲ ਹੀ ਗੁਰਦੁਆਰਾ ਬਾਬੇ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ, ਪ੍ਰਧਾਨ ਬੀਬੀ ਜੋਗਿੰਦਰ ਕੌਰ, ਸਕੱਤਰ ਹਰਸੁਲਿੰਦਰ ਸਿੰਘ (ਕਿਸਾਨ ਆਗੂ), ਬੀਬੀ ਜਰਨੈਲ ਕੌਰ, ਮਾਸਟਰ ਕੁਲਦੀਪ ਸਿੰਘ (ਯੂਕੇ), ਬੀਬੀ ਰਾਜਿੰਦਰ ਕੌਰ (ਯੂਕੇ), ਬੀਬੀ ਕੁਲਵਿੰਦਰ ਕੌਰ, ਬੀਬੀ ਸੁਖਵਿੰਦਰ ਕੌਰ, ਸੇਵਾਦਾਰ ਜੀਤਾ, ਮਨਜੀਤ ਸਿੰਘ ਢਿੱਲੋਂ, ਭਾਈ ਸਤਵਿੰਦਰ ਸਿੰਘ, ਭਾਈ ਪਰਮਜੀਤ ਸਿੰਘ, ਦਲਵਿੰਦਰ ਸਿੰਘ, ਪਰਮਜੀਤ ਸਿੰਘ ਕੰਬੋਜ ਆਦਿ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।