ਪ੍ਰਭੂ ਯਿਸੂ ਮਸੀਹ ਦੀ ਉਪਾਸਨਾ ਕੀਤੀ
ਕ੍ਰਿਸਮਸ ਮੌਕੇ ਖੰਭਰਾ ਚਰਚ ’ਚ ਵਿਸ਼ਾਲ ਸਮਾਗਮ ਕਰਵਾਇਆ
Publish Date: Sat, 27 Dec 2025 07:17 PM (IST)
Updated Date: Sat, 27 Dec 2025 07:19 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਕ੍ਰਿਸਮਸ ਦੇ ਪਵਿੱਤਰ ਤਿਉਹਾਰ ਮੌਕੇ ਅੰਕੁਰ ਨਾਰੂਲਾ ਮਨਿਸਟਰੀਜ਼ ਦੇ ਖਾਂਬਰਾ ਚਰਚ ’ਚ ਸਮਾਗਮ ਕਰਵਾਇਆ, ਜਿਸ ’ਚ ਲੱਖਾਂ ਦੀ ਗਿਣਤੀ ’ਚ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ’ਤੇ ਬਾਲੀਵੁੱਡ ਨਾਲ ਸਬੰਧਤ ਕਈ ਪ੍ਰਸਿੱਧ ਹਸਤੀਆਂ ਤੇ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਵੀ ਪੁੱਜੀਆਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਤਿੰਦਰ ਗੌਰਵ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਕਹੇ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਅਪੋਸਟਲ ਅੰਕੁਰ ਯੂਸਫ ਨਾਰੂਲਾ ਵੱਲੋਂ ਸਾਰੇ ਮਹਿਮਾਨਾਂ, ਸੰਗਤ ਤੇ ਆਏ ਹੋਏ ਸ਼ਖਸੀਅਤਾਂ ਲਈ ਖ਼ਾਸ ਪ੍ਰਾਰਥਨਾ ਕੀਤੀ ਗਈ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕ੍ਰਿਸਮਸ ਦੌਰਾਨ ਪ੍ਰਭੂ ਯਿਸੂ ਮਸੀਹ ਦੇ ਜਨਮ ਦਾ ਸੰਦੇਸ਼ ਪਿਆਰ, ਸ਼ਾਂਤੀ, ਮਾਫ਼ੀ ਤੇ ਮਨੁੱਖਤਾ ਦੇ ਰੂਪ ’ਚ ਦਿੱਤਾ ਗਿਆ। ਖਾਂਬਰਾ ਚਰਚ ’ਚ ਮੌਜੂਦ ਸੰਗਤ ਨੇ ਪ੍ਰਭੂ ਦੀ ਉਪਾਸਨਾ ਕਰਕੇ ਆਤਮਿਕ ਖੁਸ਼ੀ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਅੰਕੁਰ ਨਾਰੂਲਾ ਮਨਿਸਟਰੀਜ਼ ਵੱਲੋਂ ਕਰਵਾਏ ਇਹ ਕ੍ਰਿਸਮਸ ਸਮਾਗਮ ਇਕਤਾ, ਭਾਈਚਾਰੇ ਤੇ ਸਮਾਜਿਕ ਸਾਂਝ ਦਾ ਸ਼ਾਨਦਾਰ ਮਿਸਾਲ ਬਣਿਆ।