ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਬਣੇ ਵੇਰਕਾ ਬੂਥ ’ਚ ਚੋਰੀ
ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਬਣੇ ਵੇਰਕਾ ਬੂਥ ਤੇ ਬੇਖੌਫ ਚੋਰ ਨੇ ਕੀਤੀ ਚੋਰੀ
Publish Date: Wed, 24 Dec 2025 10:07 PM (IST)
Updated Date: Wed, 24 Dec 2025 10:10 PM (IST)

--ਰੰਜਿਸ਼ ਤਹਿਤ ਨੂੰਹ ਤੇ ਪੇਕੇ ਉਸਦੇ ਪੇਕੇ ਪਰਿਵਾਰ ’ਤੇ ਲਾਏ ਦੋਸ਼ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੇਰ ਸ਼ਾਮ ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਬਣੇ ਵੇਰਕਾ ਬੂਥ ’ਤੇ ਚੋਰੀ ਹੋ ਗਈ। ਇਸ ਸਬੰਧੀ ਪੀੜਿਤ ਪਾਰਸ ਨਾਥ ਵਾਸੀ ਨੈਸ਼ਨਲ ਪਾਰਕ, ਨੰਦਨਪੁਰ ਰੋਡ, ਮਕਸੂਦਾਂ ਨੇ ਦੱਸਿਆ ਕਿ ਉਹ ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਵੇਰਕਾ ਮਿਲਕ ਪਲਾਂਟ ਦਾ ਬੂਥ ਚਲਾ ਰਿਹਾ ਹੈ ਤਾਂ ਦੇਰ ਸ਼ਾਮ ਜਦ ਦੁੱਧ ਦੀ ਸਪਲਾਈ ਆਈ ਤਾਂ ਉਹ ਆਪਣੇ ਬੂਥ ਦੇ ਬਾਹਰ ਪਏ ਹੋਏ ਦੁੱਧ ਦੇ ਕ੍ਰੇਟਾਂ ਨੂੰ ਇਕੱਠੇ ਕਰ ਰਿਹਾ ਸੀ ਤਾਂ ਅਗਲੇ ਪਾਸਿਓ ਬੇਖੌਫ ਚੋਰ ਨੇ ਕਾਊਂਟਰ ਦੇ ਉੱਪਰ ਚੜ ਕੇ ਉਸ ਦੇ ਗਲੇ ’ਚੋਂ ਨਕਦੀ ਚੋਰੀ ਕਰ ਲਈ। ਉਸ ਨੇ ਦੱਸਿਆ ਕਿ ਜਦ ਉਸ ਨੂੰ ਖੜਾਕੇ ਦੀ ਆਵਾਜ਼ ਸੁਣੀ ਤਾਂ ਉਹ ਦੌੜ ਕੇ ਅੰਦਰ ਗਿਆ ਤਾਂ ਉਹ ਚੋਰ ਚੋਰੀ ਕਰ ਰਿਹਾ ਸੀ ਤਾਂ ਉਸਨੂੰ ਦੇਖ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਭਾਵੇਂ ਉਸ ਵੱਲੋਂ ਉਸਦਾ ਪਿੱਛਾ ਕੀਤਾ ਗਿਆ ਪਰ ਉਹ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। --- ਨੂੰਹ ਤੇ ਉਸਦੇ ਪੇਕੇ ਪਰਿਵਾਰ ’ਤੇ ਜਤਾਇਆ ਸ਼ੱਕ ਪੀੜਤ ਪਾਰਸ ਨਾਥ ਨੇ ਦੱਸਿਆ ਕਿ ਉਸ ਦੀ ਵੱਡੀ ਨੂੰਹ ਦਾ ਚਾਲ-ਚੱਲਣ ਠੀਕ ਨਾ ਹੋਣ ਕਰਕੇ ਉਨ੍ਹਾਂ ਵੱਲੋਂ ਆਪਣੀ ਨੂੰਹ ਤੇ ਪੁੱਤਰ ਨੂੰ ਬੇਦਖਲ ਕੀਤਾ ਹੋਇਆ ਹੈ। ਜੋ ਇਸ ਸਮੇਂ ਆਪਣੇ ਪੇਕੇ ਪਰਿਵਾਰ ਨਾਲ ਰਹਿ ਰਹੀ ਹੈ। ਪਾਰਸ ਨਾਥ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਉਸ ਦੀ ਨੂੰਹ ਤੇ ਉਸਦੇ ਪੇਕੇ ਪਰਿਵਾਰ ਵੱਲੋਂ ਕਿਸੇ ਵਿਅਕਤੀ ਨੂੰ ਸਾਰੀ ਜਾਣਕਾਰੀ ਦੇ ਕੇ ਚੋਰੀ ਕਰਵਾਈ ਹੈ, ਕਿਉਂਕਿ ਪਹਿਲਾਂ ਉਸ ਦੀ ਨੂੰਹ ਤੇ ਪੁੱਤਰ ਇਸ ਵੇਰਕਾ ਬੂਥ ’ਤੇ ਕੰਮ ਕਰਦੇ ਰਹੇ ਹਨ। ਰੰਜਿਸ਼ ਤਹਿਤ ਉਸ ਦੀ ਨੂੰਹ ਤੇ ਪੇਕੇ ਪਰਿਵਾਰ ਵੱਲੋਂ ਚੋਰੀ ਕਰਵਾਈ ਹੈ। ਤਕਰੀਬਨ 40 ਤੋਂ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।