ਬਲਾਕ ਸੰਮਤੀ ਜ਼ੋਨ ਅੱਪਰਾ ਲਈ ਕਵਰਿੰਗ ਸਮੇਤ 8 ਉਮੀਦਵਾਰ ਚੋਣ ਮੈਦਾਨ ’ਚ
ਬਲਾਕ ਸੰਮਤੀ ਜੋਨ ਅੱਪਰਾ (ਜਨਰਲ ਮਰਦ) ਦੀ ਚੋਣ ਲਈ ਕਵਰਿੰਗ ਉਮੀਦਵਾਰ ਸਮੇਤ 8 ਉਮੀਦਵਾਰ ਚੋਣ ਮੈਦਾਨ 'ਚ
Publish Date: Thu, 04 Dec 2025 07:04 PM (IST)
Updated Date: Thu, 04 Dec 2025 07:05 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਬਹੁਚਰਚਿਤ ਕਸਬਾ ਅੱਪਰਾ ਦੀ ਇਸ ਵਾਰ ਹੋ ਰਹੀ ਬਲਾਕ ਸੰਮਤੀ ਚੋਣ ਜਨਰਲ ਮਰਦ ਲਈ 8 ਉਮੀਦਵਾਰ ਚੋਣ ਮੈਦਾਨ ’ਚ ਆਪੋ-ਆਪਣੀ ਜਿੱਤ ਲਈ ਜ਼ੋਰ ਅਜ਼ਮਾਈ ਕਰਨਗੇ। ਨਾਮਜ਼ਦਗੀ ਦਾਖਲ ਕਰਵਾਉਣ ਵਾਲਿਆਂ ’ਚ ਪੁਨੀਤ ਮਰਵਾਹਾ ਆਜ਼ਾਦ ਉਮੀਦਵਾਰ, ਰਾਕੇਸ਼ ਘਈ (ਕੇਸ਼ੀ ਘਈ), ਆਸ਼ੀਸ਼ ਮਰਵਾਹਾ (‘ਆਪ’ ਉਮੀਦਵਾਰ), ਸੋਨੂੰ ਬਾਬਾ (ਕਾਂਗਰਸ ਉਮੀਦਵਾਰ), ਮਾਸਟਰ ਵਿਨੋਦ ਕੁਮਾਰ ਆਜ਼ਾਦ ਉਮੀਦਵਾਰ, ਸੰਜੀਵ ਕੁਮਾਰ ਅੱਪਰਾ, ਆਜ਼ਾਦ ਉਮੀਦਵਾਰ, ਰਜਿੰਦਰ ਕੁਮਾਰ ਬਾਂਕਾ ਤੇ ਕੁਲਵਿੰਦਰ ਸਿੰਘ ਡਿੰਪੀ ਦੋਵੇਂ ਅਕਾਲੀ ਦਲ ਦੇ ਉਮੀਦਵਾਰ ਆਪੋ-ਆਪਣੀ ਕਿਸਮਤ ਅਜ਼ਮਾ ਰਹੇ ਹਨ। ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਕਿੰਨੇ ਉਮੀਦਵਾਰ ਆਪਣੇ ਪੇਪਰ ਵਾਪਸ ਲੈਂਦੇ ਹਨ ਤੇ 17 ਦਸੰਬਰ ਨੂੰ ਕਿਸ ਉਮੀਦਵਾਰ ਨੂੰ ਵੋਟਰਾਂ ਦਾ ਪਿਆਰ ਮਿਲਦਾ ਹੈ ਤੇ ਉਸ ਨੂੰ ਜਿੱਤ ਪ੍ਰਾਪਤ ਹੁੰਦੀ ਹੈ।