ਦੋਆਬਾ ਕਾਲਜ ’ਚ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਆ
ਦੋਆਬਾ ਕਾਲਜ ’ਚ 7 ਦਿਨਾਂ ਦਾ ਵਿਸ਼ੇਸ਼ ਐੱਨਐੱਸਐੱਸ ਕੈਂਪ ਸਮਾਪਤ
Publish Date: Sat, 24 Jan 2026 06:45 PM (IST)
Updated Date: Sat, 24 Jan 2026 11:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਐੱਨਐੱਸਐੱਸ ਵਿਭਾਗ ਵੱਲੋਂ “ਦੇਸ਼ ਦੀ ਡਿਜ਼ੀਟਲ ਸਾਖਰਤਾ ’ਚ ਨੌਜਵਾਨਾਂ ਦੀ ਭੂਮਿਕਾ” ਵਿਸ਼ੇ ’ਤੇ ਆਧਾਰਤ 7 ਦਿਨਾਂ ਦਾ ਵਿਸ਼ੇਸ਼ ਐਨਐੱਸਐੱਸ ਕੈਂਪ ਸਮਾਪਤੀ ਸਮਾਗਮ ਨਾਲ ਸੰਪੰਨ ਹੋਇਆ। ਇਸ ਸਮਾਗਮ ’ਚ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਸੁਰਜੀਤ ਲਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ (ਐੱਨਐੱਸਐੱਸ ਸੰਯੋਜਕ), ਪ੍ਰੋਗਰਾਮ ਅਫ਼ਸਰਾਂ ਤੇ ਐੱਨਐੱਸਐੱਸ ਵਲੰਟੀਅਰਾਂ ਵੱਲੋਂ ਕੀਤਾ ਗਿਆ। ਆਪਣੇ ਸੰਬੋਧਨ ’ਚ ਡਾ. ਸੁਰਜੀਤ ਲਾਲ ਨੇ ਵਿਦਿਆਰਥੀਆਂ ਨੂੰ ਜੀਵਨ ’ਚ ਮਕਸਦ ਪ੍ਰਾਪਤ ਕਰਨ ਲਈ ਇਕਾਗਰਤਾ ਤੇ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਅਸਫਲਤਾ ਤੇ ਨਕਾਰਾਤਮਕ ਸੋਚ ਤੋਂ ਡਰਣ ਦੀ ਬਜਾਏ ਸਾਕਾਰਾਤਮਕ ਦ੍ਰਿਸ਼ਟੀਕੋਣ ਅਪਣਾ ਕੇ ਹਰ ਚੁਣੌਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ। ਡਾ. ਅਰਸ਼ਦੀਪ ਸਿੰਘ ਨੇ ਕੈਂਪ ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ, ਜਦਕਿ ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਐੱਨਐੱਸਐੱਸ ਵਲੰਟੀਅਰਾਂ ਨੂੰ ਨਿਸ਼ਕਾਮ ਸੇਵਾ ਰਾਹੀਂ ਸਮਾਜ ਭਲਾਈ ਲਈ ਕੰਮ ਕਰਨ ਲਈ ਉਤਸ਼ਾਹਤ ਕੀਤਾ। ਇਸ ਮੌਕੇ ਵਿਦਿਆਰਥੀ ਲਕਸ਼ਯ ਨੂੰ ਬੈਸਟ ਮੇਲ ਵਲੰਟੀਅਰ ਤੇ ਪ੍ਰਿਯੰਕਾ ਨੂੰ ਬੈਸਟ ਫੀਮੇਲ ਵਲੰਟੀਅਰ ਦੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਰੇਡ ਕਰਾਸ ਸੋਸਾਇਟੀ ਵੱਲੋਂ ਸਿਧਾਰਥ, ਪੂਜਾ, ਲਕਸ਼ਯ, ਪ੍ਰਿਯੰਕਾ ਤੇ ਵਿਵੇਕ ਨੂੰ ਵੀ ਸਨਮਾਨ ਦਿੱਤਾ ਗਿਆ। ਡਾ. ਰਾਕੇਸ਼ ਕੁਮਾਰ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ।