ਦੋਆਬਾ ਕਾਲਜ ’ਚ 77ਵਾਂ ਗਣਤੰਤਰ ਦਿਵਸ ਮਨਾਇਆ
ਦੋਆਬਾ ਕਾਲਜ ’ਚ 77ਵਾਂ ਗਣਤੰਤਰ ਦਿਵਸ ਮਨਾਇਆ
Publish Date: Tue, 27 Jan 2026 07:11 PM (IST)
Updated Date: Tue, 27 Jan 2026 07:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੀ ਸਟੂਡੈਂਟ ਵੈੱਲਫੇਅਰ ਕਮੇਟੀ ਵੱਲੋਂ ਕਾਲਜ ਦੇ ਓਪਨ ਏਅਰ ਥਿਅੇਟਰ ’ਚ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨਾਂ ’ਚ ਦੀਪਕ ਮਹਿੰਦਰੂ ਸੰਸਥਾਪਕ ਪ੍ਰਧਾਨ ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ, ਡਾ. ਰਿਸ਼ਬ ਚੱਢਾ, ਸੰਯੋਜਕ ਤੇ ਰੋਹਿਤ ਸ਼ਰਮਾ, ਹਾੱਕ ਰਾਇਡਰ ਕਲੱਬ, ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਜਿਸ ਤੋਂ ਬਾਅਦ ਭਾਵਪੂਰਤ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਕੀਤੀ ਗਈ। ਦੀਪਕ ਮਹਿੰਦਰੂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵਿਅਕਤੀਗਤ ਤੇ ਸਾਮਾਜਿਕ ਸੇਵਾ ਰਾਹੀਂ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਨਿਰਮਾਣ ਕਰਨ ਤੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ’ਚ ਯੋਗਦਾਨ ਪਾਉਣ। ਕਾਲਜ ਦੇ ਵਿਭਾਗਾਂ ਤੇ ਡੀਸੀ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਡਾਂਸ, ਨਾਟਕ, ਕਵਿਤਾ ਉਚਾਰਣ ਤੇ ‘ਨਸ਼•ੇ ਖਿਲਾਫ ਲੜਾਈ’ ਵਿਸ਼ੇ ’ਤੇ ਨੁਕੱੜ ਨਾਟਕ ਪੇਸ਼ ਕਰਦੇ ਹੋਏ ਰਾਸ਼ਟਰ ਭਗਤੀ ਦੀ ਭਾਵਨਾ ਜਾਗਰੂਕ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਪਵਿੱਤਰਤਾ ਨੂੰ ਸਹਿਣ ਕਰਨ ਦੀ ਸਹੁੰ ਵੀ ਚੁੱਕੀ। ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਸਾਕਸ਼ੀ ਭਾਰਦਵਾਜ, ਵਿਦਿਆਰਥੀ ਅਰਸ਼ਦੀਪ ਤੇ ਮੀਨਲ ਨੇ ਨਿਭਾਈ।