ਅਪਾਹਜ਼ ਆਸ਼ਰਮ ’ਚ ਮਨਾਇਆ ਗਣਤੰਤਰ ਦਿਵਸ
ਅਪਾਹਜ਼ ਆਸ਼ਰਮ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ
Publish Date: Thu, 29 Jan 2026 07:05 PM (IST)
Updated Date: Thu, 29 Jan 2026 07:07 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਅਖਿਲ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਬੋਰਡ ਨੇ ਅਪਾਹਜ ਆਸ਼ਰਮ ਵਿਖੇ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਤੇ ਦੇਸ਼ ਭਗਤੀ ਨਾਲ ਮਨਾਇਆ। ਇਸ ਮੌਕੇ ਆਸ਼ਰਮ ਤੇ ਅਖਿਲ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਬੋਰਡ ਦੇ ਚੇਅਰਮੈਨ ਹਰਵਿੰਦਰ ਸਿੰਘ ਤੇ ਰਾਜ ਪੁਰਸਕਾਰ ਜੇਤੂ ਸਮਾਜ ਸੇਵਕ ਤਰਸੇਮ ਕਪੂਰ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਤੇ ਆਪਣੇ ਸੰਬੋਧਨ ’ਚ ਤਰਸੇਮ ਕਪੂਰ ਨੇ ਕਿਹਾ ਕਿ ਗਣਤੰਤਰ ਦਿਵਸ ਆਜ਼ਾਦੀ, ਸਮਾਨਤਾ ਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਦੀ ਯਾਦ ਦਿਵਾਉਂਦਾ ਹੈ। ਇਸ ਮੌਕੇ ਆਰਕੇ ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਬਲਦੇਵ ਕਤਿਆਲ, ਸੰਜੇ ਸੱਭਰਵਾਲ, ਉਮੇਸ਼ ਢੀਂਗਰਾ, ਪ੍ਰਾਣ ਨਾਥ ਭੱਲਾ, ਦੇਸ਼ ਬੰਧੂ ਭੱਲਾ, ਇੰਜਨੀਅਰ ਸ਼ੈਲਜਾ ਭੱਲਾ, ਨਿਧੀ ਪੁਰੀ ਆਦਿ ਹਾਜ਼ਰ ਸਨ।