ਐੱਮਡੀ ਰੇਡੀਓਲੋਜੀ ’ਚ ਸੀਟ ਦੇ ਨਾਂ ’ਤੇ 68.35 ਲੱਖ ਦੀ ਠੱਗੀ, ਡਾ. ਅਨਮੋਲ ਸੇਠੀ ਖਿਲਾਫ਼ ਮਾਮਲਾ ਦਰਜ ਕਰਨ ਮਗਰੋਂ ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਡਾਕਟਰ ਸੇਠੀ ਨੇ ਉਸ ਦੇ ਪੁੱਤਰ ਨੂੰ ਦਿੱਲੀ ਦੇ ਮੈਡੀਕਲ ਕਾਲਜ ਵਿਚ ਮੈਨੇਜਮੈਂਟ ਕੋਟੇ ਤਹਿਤ ਸੀਟ ਦਿਵਾਉਣ ਦਾ ਝਾਂਸਾ ਦਿੱਤਾ ਸੀ ਤੇ ਇਸ ਦੇ ਬਦਲੇ ਵਿਚ 68.35 ਲੱਖ ਰੁਪਏ ਲਏ ਸਨ। ਬਾਅਦ ਵਿਚ ਪੁੱਤਰ ਨੂੰ ਸੀਟ ਨਹੀਂ ਦਿਵਾ ਸਕਿਆ ਇਸ ਲਈ ਡਾ. ਸੇਠੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਇਸ ਸੰਗੀਨ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Thu, 18 Dec 2025 09:04 AM (IST)
Updated Date: Thu, 18 Dec 2025 09:07 AM (IST)
ਸੰਵਾਦ ਸਹਿਯੋਗੀ, ਜਾਗਰਣ, ਹੁਸ਼ਿਆਰਪੁਰ : ਐੱਮਡੀ ਰੇਡੀਓਲੋਜੀ ਵਿਚ ਮੈਨੇਜਮੈਂਟ ਕੋਟੇ ਰਾਹੀਂ ਸੀਟ ਦਿਵਾਉਣ ਦਾ ਝਾਂਸਾ ਦੇ ਕੇ 68.35 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਪੁਲਿਸ ਨੇ ਦਿੱਲੀ ਦੇ ਨਰੇਲਾ ਵਿਚ ਰਹਿੰਦੇ ਡਾ. ਅਨਮੋਲ ਸੇਠੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕੇਸ ਡਾ. ਰਵਿੰਦਰ ਕੁਮਾਰ ਸ਼ਰਮਾ, ਮਾਡਲ ਟਾਊਨ ਦੇ ਬਿਆਨ ਦੇ ਅਧਾਰ 'ਤੇ ਦਰਜ ਕੀਤਾ ਹੈ।