ਅਸਮਿਤਾ ਲੀਗ ’ਚ 60 ਖਿਡਾਰੀਆਂ ਨੇ ਹਿੱਸਾ ਲਿਆ, ਕੁੜੀਆਂ ਨੇ ਦਿਖਾਈ ਪ੍ਰਤਿਭਾ
ਅਸਮਿਤਾ ਲੀਗ ’ਚ 60 ਖਿਡਾਰੀਆਂ ਨੇ ਹਿੱਸਾ ਲਿਆ, ਕੁੜੀਆਂ ਨੇ ਦਿਖਾਈ ਪ੍ਰਤਿਭਾ
Publish Date: Mon, 17 Nov 2025 10:58 PM (IST)
Updated Date: Tue, 18 Nov 2025 04:19 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐਥਲੈਟਿਕਸ ਫੈੱਡਰੇਸ਼ਨ ਆਫ਼ ਇੰਡੀਆ ਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਸੋਮਵਾਰ ਨੂੰ ਸਪੋਰਟਸ ਕਾਲਜ ਐਥਲੈਟਿਕਸ ਟਰੈਕ ’ਤੇ ਅਸਮਿਤਾ ਐਥਲੈਟਿਕਸ ਲੀਗ ਕਰਵਾਈ। 60 ਤੋਂ ਵੱਧ ਐਥਲੀਟਾਂ ਨੇ ਹਿੱਸਾ ਲਿਆ, ਆਪਣੀ ਖੇਡ ਭਾਵਨਾ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੰਡਰ-14 ਤੇ 16 ਵਰਗਾਂ ਦੀਆਂ ਕੁੜੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲਿਆ ਤੇ ਉਨ੍ਹਾਂ ਨੂੰ ਸਰਟੀਫਿਕੇਟ ਤੇ ਤਗਮੇ ਦਿੱਤੇ ਗਏ। ਜਲੰਧਰ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਹੈਪੀ ਨੇ ਕਿਹਾ ਕਿ ਲੀਗ ’ਚ ਐਥਲੀਟਾਂ ਦੀ ਭਾਗੀਦਾਰੀ ਨੇ ਨਵੀਂ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅੰਤਰਰਾਸ਼ਟਰੀ ਐਥਲੀਟ ਸਤਨਾਮ ਸਿੰਘ ਨੇ ਐਥਲੀਟਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਕਿਡਸ ਜੈਵਲਿਨ ’ਚ ਜਪਜੀਤ ਕੌਰ ਨੇ ਪਹਿਲਾ ਸਥਾਨ, ਨੀਤਿਕਾ ਨੇ ਦੂਜਾ ਤੇ ਹਰਨੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 60 ਮੀਟਰ ਦੌੜ ’ਚ, ਅਰਸ਼ਨੀਰ ਕੌਰ ਨੇ ਪਹਿਲਾ, ਜਾਹਨਵੀ ਨੇ ਦੂਜਾ ਤੇ ਸਨੋਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 3 ਕਿਲੋਗ੍ਰਾਮ ਸ਼ਾਟ ਪੁਟ ’ਚ, ਏਕਮਜੋਤ ਕੌਰ ਨੇ ਪਹਿਲਾ, ਮਾਇਰਾ ਨੇ ਦੂਜਾ ਤੇ ਕੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥ੍ਰੋ ’ਚ, ਗੁਨੀਤ ਕੌਰ ਨੇ ਪਹਿਲਾ, ਕਿਰਨਦੀਪ ਕੌਰ ਨੇ ਦੂਜਾ ਤੇ ਰੀਤ ਅਰੋੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਦੌੜ ’ਚ ਪ੍ਰਾਚੀ ਕੁਮਾਰੀ ਨੇ ਪਹਿਲਾ, ਹਰਮਨਪ੍ਰੀਤ ਕੌਰ ਨੇ ਦੂਜਾ, ਵਰਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੌਂਗ ਜੰਪ ’ਚ ਜੈਸ਼ਾ ਜੈਨ ਨੇ ਪਹਿਲਾ, ਕੈਸ਼ਾ ਨੇ ਦੂਜਾ, ਦਿਵਿਆਅਕਸ਼ੈ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥ੍ਰੋ ’ਚ ਨਵਿਆ ਪਵਾਰ ਨੇ ਪਹਿਲਾ, ਸਿਮਰਨ ਕੌਰ ਨੇ ਪਹਿਲਾ, ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟ੍ਰਾਈਥਲੋਨ ਏ ਸ਼੍ਰੇਣੀ ’ਚ ਏਕਮਰੀਤ ਕੌਰ ਨੇ ਪਹਿਲਾ, ਕਵੀਸ਼ ਭਗਤ ਨੇ ਦੂਜਾ, ਹਰਨੂਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟ੍ਰਾਈਥਲੋਨ ਬੀ ਸ਼੍ਰੇਣੀ ’ਚ ਜਪਜੀਤ ਕੌਰ ਨੇ ਪਹਿਲਾ, ਅਵਨੀਤ ਨੇ ਦੂਜਾ, ਕਨਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟ੍ਰਾਈਥਲੋਨ ਸੀ ਸ਼੍ਰੇਣੀ ’ਚ ਨੀਤੀਕਾ ਨੇ ਪਹਿਲਾ, ਸੀਆ ਨੇ ਦੂਜਾ, ਸਾਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।