ਹੜ੍ਹ ਪ੍ਰਭਾਵਿਤ ਇਲਾਕਿਆਂ ’ਚ 500 ਕੰਬਲ ਭੇਜੇ
ਸਰਦੀਆਂ ਦੇ ਮੱਦੇਨਜ਼ਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ 500 ਕੰਬਲ ਭੇਜੇ
Publish Date: Mon, 08 Dec 2025 07:01 PM (IST)
Updated Date: Mon, 08 Dec 2025 07:03 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਲਾਜ ਡੇਵੋਨ 1999 ਈਸੀ ਨੇ ਉੱਤਰੀ ਭਾਰਤ ਦੇ ਜ਼ਿਲ੍ਹਾ ਗ੍ਰੈਂਡ ਲਾਜ, ਨਵੀਂ ਦਿੱਲੀ ਦੇ ਸਹਿਯੋਗ ਨਾਲ ਸਰਦੀਆਂ ਦੇ ਮੱਦੇਨਜ਼ਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਲੋਕਾਂ ਦੀ ਮਦਦ ਲਈ ਸੇਵਾ ਪ੍ਰੋਜੈਕਟ ਸ਼ੁਰੂ ਕਰਵਾਇਆ ਹੈ। ਪ੍ਰਧਾਨ ਵਰਿੰਦਰ ਗੁਪਤਾ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਡੇਰਾ ਬਾਬਾ ਨਾਨਕ ਖੇਤਰ ’ਚ ਰਹਿਣ ਵਾਲੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ 500 ਕੰਬਲ ਭੇਜੇ ਗਏ ਹਨ। ਇਸ ਮੌਕੇ ਲਾਜ ਡੇਵੋਨ 1999 ਈਸੀ ਦੇ ਪ੍ਰਧਾਨ ਵਰਿੰਦਰ ਕੁਮਾਰ ਗੁਪਤਾ, ਸਕੱਤਰ ਰਾਜੀਵ ਗੁਪਤਾ, ਖਜ਼ਾਨਚੀ ਮਨਜੀਤ ਸਿੰਘ ਠੁਕਰਾਲ, ਸਾਬਕਾ ਪ੍ਰਧਾਨ ਐੱਮਪੀ ਸਿੰਘ ਰੂਬੀ, ਸਮਾਜ ਸੇਵਕ ਇਕਬਾਲ ਸਿੰਘ ਅਰਨੇਜਾ, ਰਵਿੰਦਰਜੀਤ ਸਿੰਘ ਬਵੇਜਾ, ਕੁਲਵੰਤ ਸਿੰਘ ਕਲਸੀ, ਰਾਜਿੰਦਰ ਸਿੰਘ ਬੇਦੀ, ਅਵਿਨਾਸ਼ ਕਪੂਰ ਆਦਿ ਮੌਜੂਦ ਸਨ। ਪ੍ਰਧਾਨ ਵੀਰੇਂਦਰ ਗੁਪਤਾ ਤੇ ਸਮਾਜ ਸੇਵਕ ਇਕਬਾਲ ਸਿੰਘ ਅਰਨੇਜਾ ਨੇ ਕਿਹਾ ਕਿ ਹਰ ਕੋਈ ਆਪਣੇ ਲਈ ਜਿਊਂਦਾ ਹੈ ਪਰ ਸੱਚੀ ਸੇਵਾ ਉਹ ਹੈ ਜੋ ਕਿਸੇ ਲੋੜਵੰਦ ਜਾਂ ਦੁਖੀ ਦੀ ਮਦਦ ਕਰੇ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਫਤ ਮੈਗਾ ਮੈਡੀਕਲ ਚੈੱਕਅੱਪ ਕੈਂਪ 15 ਮਾਰਚ 2026 ਨੂੰ ਫ੍ਰੀ ਮੇਸਨ ਹਾਲ ’ਚ ਲਾਇਆ ਜਾਵੇਗਾ।