ਲੋਹੀਆਂ ’ਚ 48ਵਾਂ ਮਾਂ ਭਗਵਤੀ ਜਗਰਾਤਾ ਕਰਵਾਇਆ
ਲੋਹੀਆਂ ’ਚ 48ਵਾਂ ਮਾਂ ਭਗਵਤੀ ਜਗਰਾਤਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ
Publish Date: Wed, 03 Dec 2025 07:21 PM (IST)
Updated Date: Wed, 03 Dec 2025 07:23 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਜਨਤਾ ਦਾਣਾ ਮੰਡੀ ‘ਚ ਸ਼੍ਰੀ ਨਵ ਦੁਰਗਾ ਜਗਰਾਤਾ ਸੰਮਤੀ ਵੱਲੋਂ ਸਾਲਾਨਾ 48ਵਾਂ ਮਾਂ ਭਗਵਤੀ ਜਗਰਾਤਾ ਕਰਵਾਇਆ ਗਿਆ। ਹਲਕਾ ਵਿਧਾਇਕ ਲਾਡੀ ਸ਼ੇਰੋਵਾਲੀਆ, ਬੀਬੀ ਰਣਜੀਤ ਕੋਰ ਕਾਕੜ ਕਲਾਂ ਡਾਇਰੈੱਕਟਰ ਇੰਨਫੋਟੈਕ ਪੰਜਾਬ, ਭਾਜਪਾ ਦੇ ਉੱਘੇ ਆਗੂ ਰਾਣਾ ਹਰਦੀਪ ਸਿੰਘ, ਉੱਘੇ ਕੋਲੋਨਾਈਜ਼ਰ ਇੰਦਰਜੀਤ ਬਬਲਾ, ਸ਼ਹਿਰ ਦੇ ਉੱਘੇ ਆੜ੍ਹਤੀ ਅਜੇ ਗੁਪਤਾ, ਡਾ. ਵਿਸ਼ਾਲ ਗੁਪਤਾ, ਪਵਨ ਗਾਂਧੀ ਪ੍ਰਧਾਨ ਸ਼ਹਿਰੀ ਕਾਂਗਰਸ, ਬਲਦੇਵ ਸਿੰਘ ਧੰਜੂ ਮੀਤ ਪ੍ਰਧਾਨ ਨਗਰ ਪੰਚਾਇਤ, ਅਮਿਤ ਰਤਨ ਚੇਅਰਮੈਨ ਦੁਸਹਿਰਾ ਕਮੇਟੀ, ਐਕਸ ਪਾਲ ਪ੍ਰਧਾਨ ਦੁਸਹਿਰਾ ਕਮੇਟੀ, ਡਾ. ਅਨਿਲ ਕੋਸ਼ਲ ਮੀਤ ਪ੍ਰਧਾਨ, ਸਰਬਜੀਤ ਸਿੰਘ ਚਤਰਥ ਚੇਅਰਮੈਨ ਮਾਰਕੀਟ ਕਮੇਟੀ ਲੋਹੀਆਂ, ਰੁਪੇਸ਼ ਸੱਦੀ, ਮਹੰਤ ਕਮਲੇਸ਼ ਸਮੇਤ ਸੈਂਕੜੇ ਸ਼ਰਧਾਲੂ ਇਸ ਮੌਕੇ ’ਤੇ ਜਗਰਾਤੇ ’ਚ ਨਤਮਸਤਕ ਹੋਣ ਪੁੱਜੇ ਹੋਏ ਸਨ। ਜਗਰਾਤੇ ਦੀ ਸ਼ੁਰੂਆਤ ਕ੍ਰਿਸ਼ਨ ਗੋਪਾਲ ਵੱਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ। ਉਪਰੰਤ ਭਜਨ ਗਾਇਕ ਗੌਤਮ ਕੋਮਲ ਜਲੰਧਰੀ ਤੇ ਮਾਸਟਰ ਸਲੀਮ ਵੱਲੋਂ ਮਾਂ ਦੀ ਸਤੁਤੀ ਕਰਦੇ ਹੋਏ ਸ਼ਾਨਦਾਰ ਭੇਟਾਂ ਗਾਈਆਂ ਗਈਆਂ। ਜਗਰਾਤੇ ਦੀ ਸਮਾਪਤੀ ਮਾਤਾ ਤਾਰਾ ਰਾਣੀ ਦੀ ਕਥਾ ਨਾਲ ਹੋਈ ਤੇ ਅੰਤ ’ਚ ਤੜਕੇ ਸਵੇਰੇ ਸਮੂਹ ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮਹੰਤ ਜੈ ਰਾਮ ਗਿਰੀ, ਰਿਸ਼ੂ ਗੁਪਤਾ, ਅੰਕੁਸ਼ ਗੁਪਤਾ, ਹਨੀ ਗੁਪਤਾ, ਪਵਨ ਗੁਪਤਾ, ਅਸ਼ੋਕ ਗੁਪਤਾ, ਜਸਵੀਰ ਸਿੰਘ ਛਾਬੜਾ ਸਾਬਕਾ ਸਰਪੰਚ, ਯੂਥ ਆਗੂ ਅਮਨ ਪਨੇਸਰ, ਟਿੰਕੂ ਮੁਸ਼ਤਾਬਾਦ, ਸੂਰਜ ਵਰਮਾ, ਸੰਜੀਵ ਵਰਮਾ, ਕਾਕਾ ਸੱਦੀ, ਵਿਕਾਸ ਗੋਇਲ, ਅਸ਼ਵਨੀ ਲਾਡੀ, ਕੁਲਵੰਤ ਸ਼ਰਮਾ, ਅਸ਼ਵਨੀ ਗੋਇਲ, ਮਿੰਟੂ ਗੁਪਤਾ, ਕਰਨੈਲ ਸਿੰਘ ਥਿੰਦ ਚੇਅਰਮੈਨ, ਅਤੁਲ ਗੁਪਤਾ, ਵਿਸ਼ਾਲ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਮਹਿਲਾ ਸ਼ਰਧਾਲੂ ਤੇ ਬੱਚੇ ਵੀ ਮੌਜੂਦ ਸਨ।