ਆਗਮਨ ਪੁਰਬ ਨੂੰ ਸਮਰਪਿਤ 40ਵਾਂ ਕੀਰਤਨ ਦਰਬਾਰ ਕਰਵਾਇਆ
ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 40ਵਾਂ ਕੀਰਤਨ ਦਰਬਾਰ ਕਰਵਾਇਆ
Publish Date: Sat, 15 Nov 2025 07:24 PM (IST)
Updated Date: Sat, 15 Nov 2025 07:26 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਗਰ ਕੀਰਤਨ ’ਚ ਪਾਲਕੀ ਸਾਹਿਬ ਅੱਗੇ ਕਈ ਸਾਲਾਂ ਤੋਂ ਸਫ਼ਾਈ ਤੇ ਫੁੱਲਾਂ ਦੀ ਸੇਵਾ ਨਿਭਾਉਣ ਵਾਲੀ ਨਿਸ਼ਕਾਮ ਜਥੇਬੰਦੀ ਦਸਮੇਸ਼ ਸੇਵਕ ਸਭਾ ਚਹਾਰ ਬਾਗ਼ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 40ਵਾਂ ਕੀਰਤਨ ਸਮਾਗਮ ਦਸਮੇਸ਼ ਪਾਰਕ ਚਹਾਰ ਬਾਗ਼ ਵਿਖੇ ਕਰਵਾਇਆ ਗਿਆ। ਜਿਸ ਵਿਚ ਭਾਈ ਸਰੂਪ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਇਸਤਰੀ ਕੀਰਤਨ ਸਤਿਸੰਗ ਸਭਾ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਇਸਤਰੀ ਕੀਰਤਨ ਸਤਿਸੰਗ ਸਭਾ ਰਸਤਾ ਮੁਹੱਲਾ ਤੇ ਭਾਈ ਸਹਿਜਦੀਪ ਸਿੰਘ ਜਲੰਧਰ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਪਤੀ ’ਤੇ ਸੇਵਾ ਨਿਭਾਉਣ ਵਾਲੇ ਪਰਿਵਾਰਾਂ ਦਾ ਤੇ ਕੀਰਤਨੀ ਜਥਿਆਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਗੁਰਦਵਾਰਾ ਦੀਵਾਨ ਅਸਥਾਨ ਨੌਜਵਾਨ ਸਭਾ, ਗੁਰਮੁਖ ਸੇਵਕ ਦੱਲ ਤੇ ਚਹਾਰ ਬਾਗ਼ ਦੇ ਨੌਜਵਾਨਾ ਨੇ ਲੰਗਰ ਤੇ ਜੋੜਿਆਂ ਦੀਆਂ ਸੇਵਾਵਾਂ ਨਿਭਾਈਆਂ। ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਤੇ ਸਮਾਜ ਸੇਵਕ ਅਮਰਜੀਤ ਸਿੰਘ ਅਮਰੀ ਨੇ ਸਮਾਗਮ ’ਚ ਹਾਜ਼ਰੀ ਭਰੀ। ਇਸ ਮੌਕੇ ਦਸਮੇਸ਼ ਸੇਵਕ ਸਭਾ ਦੇ ਸਰਪ੍ਰਸਤ ਨਿਰਮਲ ਸਿੰਘ ਬੇਦੀ, ਪ੍ਰਧਾਨ ਬਾਵਾ ਗਾਬਾ, ਗੁਰਮੀਤ ਸਿੰਘ ਬਿੱਟੂ, ਜੀਐੱਸ ਰੂਬੀ, ਸੰਜੈ ਕੋਚਰ, ਜਸਕੀਰਤ ਸਿੰਘ ਜੱਸੀ, ਅਮਿਤ ਸਹਿਗਲ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਪੱਪੀ ਭਾਟੀਆ, ਗੁਰਜੀਤ ਸਿੰਘ ਟੱਕਰ, ਰਸ਼ਪਾਲ ਸਿੰਘ, ਹਰਵਿੰਦਰ ਸਿੰਘ ਰੈਣੂ, ਪਲਵਿੰਦਰ ਸਿੰਘ, ਜਤਿੰਦਰ ਸਹਿਗਲ, ਰਾਕੇਸ਼ ਟੋਨੀ, ਵਿਵੇਕ ਜੋਸ਼ੀ, ਨਰਿੰਦਰ ਸ਼ਰਮਾ, ਪਰਨੀਤ ਸਿੰਘ, ਰਾਹੁਲ ਜੁਨੇਜਾ, ਨਿਤੀਸ਼ ਮਹਿਤਾ, ਹਰਮਨ ਸਿੰਘ, ਅਨਮੋਲ ਸਿੰਘ, ਹਰਸ਼ਵਿੰਦਰ ਸਿੰਘ, ਗੁਰਨੀਤ ਸਿੰਘ, ਹਰਸਿਮਰਨ ਸਿੰਘ, ਭੁਪਿੰਦਰ ਸਿੰਘ, ਕਮਲਵੀਰ ਸਿੰਘ, ਹਰਵਿੰਦਰ ਸਿੰਘ, ਦਲਜੀਤ ਸਿੰਘ, ਪਰਮਿੰਦਰ ਸਿੰਘ ਹਾਜ਼ਰ ਹੋਏ।