ਨਿਗਮ ਨੇ ਪਾਣੀ ਦੇ 40 ਕੁਨੈਕਸ਼ਨ ਕੀਤੇ ਰੈਗੂਲਰ
ਨਗਰ ਨਿਗਮ ਨੇ ਗੁਰੂ ਨਾਨਕ ਐਵੀਨਿਊ ਵਿਖੇ ਪਾਣੀ ਦੇ 40 ਕੁਨੈਕਸ਼ਨ ਰੈਗੂਲਰ ਕੀਤੇ
Publish Date: Fri, 09 Jan 2026 07:07 PM (IST)
Updated Date: Fri, 09 Jan 2026 07:09 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵੱਲੋਂ ਅਣਅਧਿਕਾਰਤ ਪਾਣੀ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਚਲਾਈ ਗਈ ਮੁਹਿੰਮ ਅਧੀਨ 40 ਨਾਜਾਇਜ਼ ਕੁਨੈਕਸ਼ਨ ਰੈਗੂਲਰ ਕੀਤੇ। ਸ਼ੁੱਕਰਵਾਰ ਨੂੰ ਗੁਰੂ ਨਾਨਕ ਐਵੇਨਿਊ ਵਿਖੇ ਵਾਟਰ ਸਪਲਾਈ ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਸਟੇਟ ਅਫਸਰ ਅਸ਼ਵਨੀ ਗਿੱਲ ਦੀ ਅਗਵਾਈ ’ਚ ਲਾਏ ਗਏ ਵਿਸ਼ੇਸ਼ ਕੈਂਪ ਦੌਰਾਨ ਉਕਤ 40 ਕੁਨੈਕਸ਼ਨ ਰੈਗੂਲਰ ਕੀਤੇ ਗਏ। ਅਜਿਹਾ ਹੋਣ ਨਾਲ ਵਾਟਰ ਸਪਲਾਈ ਬ੍ਰਾਂਚ ਦੇ ਨਾਜਾਇਜ਼ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਨਾਲ ਕੁਨੈਕਸ਼ਨਾਂ ਦੀ ਗਿਣਤੀ ਵਧੇਗੀ ਅਤੇ ਨਾਲ ਹੀ ਪਾਣੀ ਬਿੱਲਾਂ ਨਾਲ ਵਸੂਲੀ ’ਚ ਵਾਧਾ ਹੋਵੇਗਾ। ਉਕਤ ਲਾਏ ਗਏ ਵਿਸ਼ੇਸ਼ ਕੈਂਪ ’ਚ ਨਗਰ ਨਿਗਮ ਦੇ ਏਰੀਆ ਇੰਸਪੈਕਟਰ ਹਰਜੀਤ ਕੁਮਾਰ ਬੋਬੀ, ਬੀ ਡੀ ਰਾਜਦੀਪ ਤੇ ਕੌਂਸਲਰ ਜਾਗੀਰ ਸਿੰਘ ਮੌਜੂਦ ਸਨ।