ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ, ਫਲੈਕਸ ਬੋਰਡ ਠੇਕੇ ਲਾਗੇ ਲਾਉਣ 'ਤੇ ਸੰਗਤਾਂ 'ਚ ਭਾਰੀ ਰੋਸ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ 'ਤੇ ਫਲੈਕਸ ਬੋਰਡ ਬਣਾਏ ਗਏ
Publish Date: Sun, 23 Nov 2025 01:01 PM (IST)
Updated Date: Sun, 23 Nov 2025 01:26 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ 'ਤੇ ਫਲੈਕਸ ਬੋਰਡ ਬਣਾਏ ਗਏ ਤੇ ਜਿਨ੍ਹਾਂ ਨੂੰ ਠੇਕਾ ਦਿੱਤਾ ਸੀ ਉਨ੍ਹਾਂ ਨੇ ਫਲੈਕਸ ਬੋਰਡ ਰੂੜੀਆ, ਨਾਲੀਆਂ ਤੇ ਸ਼ਰਾਬ ਦੇ ਠੇਕੇ ਲਾਗੇ ਲਗਾ ਕੇ ਸੰਗਤਾਂ ਦੇ ਮਨਾਂ ਨੂੰ ਠੇਸ ਪਹਿਚਾਈ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਪੱਦੀ ਜਾਗੀਰ ਦੇ ਸਮਾਜ ਸੇਵੀ ਕਿਸਾਨੀ ਆਗੂ ਤਰਸੇਮ ਸਿੰਘ ਢਿੱਲੋਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਮਾਨ ਸਰਕਾਰ ਫੋਕੀ ਸੋਹਰਤ ਲਈ ਥਾਂ-ਥਾਂ ਤੇ ਆਪਣੀ ਮਸ਼ਹੂਰੀ ਲਈ ਬੋਰਡ ਲਗਾ ਰਹੀ ਹੈ ਤੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੀਆਂ ਲੱਗੀਆਂ ਫੋਟੋਆਂ ਵਾਲੀਆਂ ਫਲੈਕਸਾਂ ਸਹੀ ਜਗ੍ਹਾ ਤੇ ਲਗਵਾਉਣੀਆ ਚਾਹੀਦੀਆਂ ਹਨ। ਜੇਕਰ ਇਸ ਗੱਲ 'ਤੇ ਸਰਕਾਰ ਨੇ ਧਿਆਨ ਨਾ ਦਿੱਤਾ ਉਹ ਕਿਸਾਨ ਜਥੇਬੰਦੀਆਂ ਤੇ ਸੰਗਤਾਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।