ਹੋਮਿਓਪੈਥਿਕ ਕੈਂਪ ਦਾ 300 ਮਰੀਜ਼ਾਂ ਨੇ ਲਿਆ ਲਾਹਾ
ਕਾਕੜ ਕਲਾਂ ਦੇ ਹੋਮਿਓਪੈਥਿਕ ਕੈਂਪ ਦਾ 300 ਮਰੀਜ਼ਾਂ ਨੇ ਲਿਆ ਲਾਹਾ
Publish Date: Thu, 29 Jan 2026 08:09 PM (IST)
Updated Date: Thu, 29 Jan 2026 08:10 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਕਾਕੜ ਕਲਾਂ ਸਥਿਤ ਸਵ. ਰਤਨ ਸਿੰਘ ਕਾਕੜ ਕਲਾਂ ਦੇ ਪਾਰਕ ਵਿਖੇ ਹੋਮਿਓਪੈਥਿਕ ਪ੍ਰਣਾਲੀ ਦੇ ਮਾਹਰ ਡਾਕਟਰਾਂ ਵੱਲੋਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਿਹਤਯਾਬ ਕਰਨ ਲਈ ਮੁੱਫ਼ਤ ਕੈਂਪ ਲਾਇਆ ਗਿਆ ਜਿਸਦਾ ਉਦਘਾਟਨ ਸੁਰਜੀਤ ਸਿੰਘ ਸ਼ੈਂਟੀ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ ਜਦ’ਕਿ ਡਾ. ਸੁਖਪਾਲ ਕੌਰ ਤੇ ਉਨ੍ਹਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕ-ਅੱਪ ਕਰਕੇ ਦਵਾਈਆਂ ਵੀ ਮੁੱਫ਼ਤ ਦਿੱਤੀਆਂ ਗਈਆਂ। ਜਾਣਕਾਰੀ ਦਿੰਦਿਆਂ ਰਣਜੀਤ ਕੌਰ ਘਟੌੜਾ ਡਾਇਰੈੱਕਟਰ ਇਨਫੋਟੈੱਕ ਪੰਜਾਬ ਵੱਲੋਂ ਦੱਸਿਆ ਗਿਆ ਕਿ ਸਵ. ਰਤਨ ਸਿੰਘ ਘਟੌੜਾ ਹਲਕਾ ਸ਼ਾਹਕੋਟ ਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਬਹੁਤ ਫ਼ਿਕਰਮੰਦ ਰਹਿੰਦੇ ਸਨ ਤੇ ਜਦੋਂ ਵੀ ਕਿਸੇ ਵਿਅਕਤੀ ਦੇ ਬੀਮਾਰ ਹੋਣ ਦਾ ਪਤਾ ਲੱਗਦਾ ਤਾਂ ਉਹ ਉਸਦੀ ਹਰ ਸੰਭਵ ਮਦਦ ਕਰਦੇ ਸਨ। ਉਨ੍ਹਾਂ ਦੀ ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਇਹ ਹੋਮਿਉਪੈਥਕ ਕੈਂਪ ਲਾਇਆ ਹੈ। ਉਨ੍ਹਾਂ ਹੋਰ ਕਿਹਾ ਕਿ ਇਲਾਕੇ ਭਰ ਵਿਚ ਮਹੀਨੇ ਦੇ ਇਹੋ ਜਿਹੇ ਚਾਰ ਕੈਂਪ ਲਗਾਏ ਜਾਣਗੇ। ਲੋਕਾਂ ਦੀ ਦਿਲਚਸਪੀ ਤੇ ਡਾਕਟਰਾਂ ਨੂੰ ਕੈਂਪਾਂ ਦੇ ਹੋਣ ਵਾਲੇ ਤਜਰਬੇ ਦੇ ਮੱਦੇਨਜ਼ਰ ਕੈਂਪਾਂ ਦੀ ਗਿਣਤੀ ਜਾਂ ਇਲਾਕੇ ਦੀ ਚੋਣ ਕਰਨ ’ਚ ਲੋਕਾਂ ਦੀ ਭਲਾਈ ਦਾ ਪੈਮਾਨਾ ਹੀ ਕੇਂਦਰੀ ਬਿੰਦੂ ਰੱਖਿਆ ਜਾਵੇਗਾ। ਕੈਂਪ ’ਚ ਹਾਜ਼ਰ ਲੋਕਾਂ ਵਾਸਤੇ ਚਾਹ, ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ’ਤੇ ਹਰਨੇਕ ਸਿੰਘ ਸਰਪੰਚ, ਸਾਹਬੀ ਕਾਕੜ ਕਲਾਂ, ਮਨਦੀਪ ਸਿੰਘ ਝੀਤਾ ਪੀਏ, ਲਛਮਣ ਸਿੰਘ ਪੂਨੀਆਂ, ਬਲਵਿੰਦਰ ਸਿੰਘ ਪੂਨੀਆਂ, ਕੁਲਦੀਪ ਸਿੰਘ ਪੂਨੀਆਂ, ਤੇਜੀ ਕੰਗ, ਸੋਨੂੰ ਕਾਕੜ ਕਲਾਂ, ਕਮਲਦੀਪ ਸਿੰਘ, ਰਮੇਸ਼ ਹੰਸ, ਬਲਵਿੰਦਰ ਕੌਰ ਹੰਸ, ਹਰਜਿੰਦਰ ਕੌਰ, ਜਸਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਦਲਬੀਰ ਸਿੰਘ, ਸ਼ਿੰਗਾਰਾ ਸਿੰਘ, ਹਰਜੀਤ ਸਿੰਘ ਮੰਨ੍ਹਾ, ਚੰਦਰ ਮੋਹਨ ਸੂਦ, ਤਰਸੇਮ ਸਿੰਘ ਮਲਸੀਆਂ, ਪਹਿਲਵਾਨ ਹਰਬੰਸ ਸਿੰਘ ਮਾਣਕਪੁਰ, ਜੁਗਿੰਦਰ ਸਿੰਘ ਟਾਈਗਰ ਤੇ ਮੰਨੂ ਵੀ ਹਾਜ਼ਰ ਸਨ।