ਰਾਸ਼ਟਰਪਤੀ ਦ੍ਰੌਪਦੀ ਮੁਰਮੂ 16 ਨੂੰ ਆਉਣਗੇ ਜਲੰਧਰ
ਐੱਨਆਈਟੀ ਜਲੰਧਰ ਦਾ 21ਵਾਂ ਕੋਨਵੋਕੇਸ਼ਨ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ
Publish Date: Thu, 08 Jan 2026 08:08 PM (IST)
Updated Date: Thu, 08 Jan 2026 08:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਾਸ਼ਟਰਪਤੀ ਦ੍ਰੌਪਦੀ ਮੁਰਮੂ 16 ਜਨਵਰੀ ਨੂੰ ਜਲੰਧਰ ਆਉਣਗੇ। ਉਹ ਇਥੇ ਡਾ. ਬੀ.ਆਰ. ਅੰਬੇਡਕਰ ਰਾਸ਼ਟਰੀ ਤਕਨਾਲੋਜੀ ਸੰਸਥਾਨ (ਐੱਨਆਈਟੀ) ਦੇ 21ਵੇਂ ਡਿਗਰੀ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪੀਆਈਬੀ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਇਸ ਕਾਨਵੋਨਕੇਸ਼ਨ ਦੌਰਾਨ ਕੁੱਲ 1,452 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ’ਚ 1,011 ਅੰਡਰਗ੍ਰੇਜੂਏਟ (ਬੀ-ਟੈੱਕ), 238 ਪੋਸਟਗ੍ਰੇਜੂਏਟ(ਐੱਮ-ਟੈੱਕ), 21 ਐੱਮਬੀਏ, 90 ਐੱਮਐੱਸਸੀ ਤੇ 92 ਪੀਐੱਚਡੀ ਵਿਦਿਆਰਥੀ ਸ਼ਾਮਲ ਹਨ। ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਮੇਤ ਕਈ ਉੱਘੀਆਂ ਸ਼ਖ਼ਸੀਅਤਾਂ ਦੀ ਆਮਦ ਦੀ ਸੰਭਾਵਨਾ ਹੈ। ਸਮਾਗਮ ਦੌਰਾਨ ਕੁੱਲ 31 ਐਵਾਰਡ ਦਿੱਤੇ ਜਾਣਗੇ, ਜਿਸ ’ਚ 30 ਵਿਸ਼ੇ-ਵਾਰ ਐਵਾਰਡ ਤੇ ਇਕ ਓਵਰਆਲ ਬੀ-ਟੈਕ ਟਾਪਰ ਐਵਾਰਡ ਸ਼ਾਮਲ ਹੈ। ਐੱਨਆਈਟੀ ਦੇ ਨਿਰਦੇਸ਼ਕ ਪ੍ਰੋ. ਬਿਨੋਦ ਕੁਮਾਰ ਕੰਨੋਜੀਆ ਨੇ ਕਿਹਾ ਕਿ ਇਹ ਸਮਾਗਮ ਵਿਦਿਆਰਥੀਆਂ ਦੀਆਂ ਅਕਾਦਮਿਕ ਉਪਲੱਬਧੀਆਂ ਦਾ ਮੌਕਾ ਹੈ।