200 ਕੰਬਲ ਤੇ ਗਰਮ ਕੱਪੜੇ ਵੰਡੇ
ਮਹੇੜੂ ਵਿਖੇ ਲੋੜਵੰਦ ਪਰਿਵਾਰਾਂ ਨੂੰ 200 ਗਰਮ ਕੰਬਲ ਤੇ ਗਰਮ ਕੱਪੜੇ ਵੰਡੇ
Publish Date: Wed, 14 Jan 2026 08:15 PM (IST)
Updated Date: Wed, 14 Jan 2026 08:18 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਮਹੇੜੂ ਵਿਖੇ ਮਾਘੀ ਦੇ ਪਾਵਨ ਦਿਹਾੜੇ ਮੌਕੇ ਸੰਤ ਬਾਬਾ ਬੂਟਾ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਬਾਬਾ ਸਤਨਾਮ ਸਿੰਘ ਜੀ ਦੇ ਪਰਿਵਾਰ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਉਪਰਾਲਾ ਕੀਤਾ ਗਿਆ। ਇਸ ਮੌਕੇ ਕਰੀਬ 200 ਲੋੜਵੰਦ ਪਰਿਵਾਰਾਂ ਨੂੰ ਕੰਬਲ ਤੇ ਗਰਮ ਕੱਪੜੇ ਜਿਵੇਂ ਕਿ ਲੋਈਆਂ, •ਸ਼ਾਲ ਤੇ ਜੁਰਾਬਾਂ ਆਦਿ ਵੰਡੀਆਂ ਗਈਆਂ। ਇਸ ਸੇਵਾ ਕਾਰਜ ’ਚ ਸੂਬੇਦਾਰ ਮੋਹਨ ਸਿੰਘ, ਬਲਵਿੰਦਰ ਸਿੰਘ ਸੰਧੂ, ਮਨਰਾਜ ਸਿੰਘ ਸੰਧੂ, ਮਨਿੰਦਰ ਸਿੰਘ ਮਾਨ, ਸਤਪਾਲ ਸਿੰਘ ਉਦੋਪੁਰ, ਡਾ. ਜਸਵੀਰ ਸਿੰਘ, ਸਤਨਾਮ ਸਿੰਘ ਮਿੱਠੂ, ਕਾਲਾ ਸੇਵਾਦਾਰ ਤੇ ਐੱਨਆਰਆਈ ਭਰਾਵਾਂ ਸਮੇਤ ਕਈ ਹੋਰ ਸੇਵਾਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਤੇ ਆਏ ਹੋਈ ਸਾਰੀ ਸੰਗਤ ਤੇ ਲੋੜਵੰਦ ਪਰਿਵਾਰਾਂ ਨੇ ਲੰਗਰ ਛਕਿਆ।