ਦੋ ਫ਼ਰਾਰ ਮੁਲਜ਼ਮ ਕਾਬੂ, ਹਥਿਆਰ ਬਰਾਮਦ
ਜਿੰਮ ‘ਆਫ ਦ ਗ੍ਰਿਡ’ ਨੇੜੇ ਫਾਇਰਿੰਗ ਘਟਨਾ ਦੇ 2 ਫਰਾਰ ਮੁਲਜ਼ਮ ਗ੍ਰਿਫਤਾਰ
Publish Date: Mon, 01 Dec 2025 07:06 PM (IST)
Updated Date: Mon, 01 Dec 2025 07:08 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਛੇ ਤੇ ਸੀਆਈਏ ਸਟਾਫ ਦੀ ਪੁਲਿਸ ਨੇ ਜਿੰਮ ਆਫ ਦ ਗਰਿੱਡ ਨੇੜੇ ਮਾਡਲ ਟਾਊਨ ਜਲੰਧਰ ’ਚ ਹੋਈ ਫਾਇਰਿੰਗ ਘਟਨਾ ’ਚ ਸ਼ਾਮਲ ਦੋ ਫਰਾਰ ਮੁਲਜ਼ਮਾਂ ਨੂੰ 2 ਪਿਸਟਲ ਤੇ 2 ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਨੰਬਰ 122 ਮਿਤੀ 2 ਜੁਲਾਈ 2025 ਅ/ਧ 109, 62, 61(2) ਬੀਐੱਨਐੱਸ, 25-54-59 ਅਸਲਾ ਐਕਟ ਥਾਣਾ ਡਵੀਜ਼ਨ ਨੰਬਰ 6 ਜਲੰਧਰ ’ਚ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ’ਚ ਪੁਲਿਸ ਵੱਲੋਂ ਪਹਿਲਾਂ 23 ਜੁਲਾਈ ਨੂੰ ਭੁਪਿੰਦਰ ਸਿੰਘ ਵਾਸੀ ਗੜੁਪੜ, ਥਾਣਾ ਔੜ, ਜ਼ਿਲ੍ਹਾ ਐੱਸਬੀਐੱਸ ਨਗਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਇਕ ਪਿਸਟਲ, .32 ਬੋਰ ਤੇ ਰੌਂਦ ਬਰਾਮਦ ਕੀਤਾ ਗਿਆ ਸੀ। ਮੁਕੱਦਮੇ ’ਚ ਅੱਗੇ ਕਾਰਵਾਈ ਕਰਦਿਆਂ 30 ਨਵੰਬਰ ਨੂੰ ਟੈਕਨੀਕਲ ਇਨਪੁੱਟਸ ਦੇ ਆਧਾਰ ’ਤੇ ਜਲੰਧਰ ਪੁਲਿਸ ਵੱਲੋਂ ਵਾਰਦਾਤ ’ਚ ਸ਼ਾਮਲ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਰਜਤ ਤੇ ਹਰਦੀਪ ਸਿੰਘ ਦੋਵੇਂ ਵਾਸੀ ਪਿੰਡ ਫੋਲੜੀਵਾਲ ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਤੋਂ 2 ਪਿਸਟਲ .32 ਬੋਰ ਤੇ 2 ਰੌਂਦ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਰਜਤ ਖਿਲਾਫ ਪਹਿਲਾਂ ਹੀ ਇਕ ਮੁਕੱਦਮਾ ਤੇ ਮੁਲਜ਼ਮ ਹਰਦੀਪ ਸਿੰਘ ਖਿਲਾਫ 2 ਮੁਕੱਦਮੇ ਦਰਜ ਹਨ। ਗ੍ਰਿਫਤਾਰ ਮੁਲਜ਼ਮ ਪੁਲਿਸ ਰਿਮਾਂਡ ’ਤੇ ਹਨ।