PSEB 10ਵੀਂ ਦੀ ਮੈਰਿਟ ਲਿਸਟ 'ਚ ਜ਼ਿਲ੍ਹਾ ਜਲੰਧਰ ਦੇ 17 ਵਿਦਿਆਰਥੀਆਂ ਨੇ ਗੱਡੇ ਝੰਡੇ, ਸੂਬੇ 'ਚ 16ਵੇਂ ਸਥਾਨ 'ਤੇ ਰਿਹਾ ਜਲੰਧਰ
ਇਨ੍ਹਾਂ ਵਿੱਚ 12 ਕੁੜੀਆਂ ਅਤੇ ਪੰਜ ਮੁੰਡੇ ਸ਼ਾਮਲ ਹਨ। ਜੇਕਰ ਓਵਰਆਲ ਦੇਖੀਏ ਤਾਂ ਨਤੀਜਾ 93.70 ਫ਼ੀਸਦੀ ਰਿਹਾ ਹੈ। ਇਸ ਹਿਸਾਬ ਨਾਲ ਜਲੰਧਰ ਸੂਬੇ ਵਿੱਚ 16ਵੇਂ ਸਥਾਨ 'ਤੇ ਰਿਹਾ ਹੈ। ਜ਼ਿਲ੍ਹੇ ਵਿੱਚੋਂ 19,658 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਉਨ੍ਹਾਂ
Publish Date: Mon, 11 May 2026 01:55 PM (IST)
Updated Date: Mon, 11 May 2026 02:24 PM (IST)
ਜਾਗਰਣ ਸੰਵਾਦਦਾਤਾ, ਜਲੰਧਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੀ ਮੈਰਿਟ ਸੂਚੀ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਜਲੰਧਰ ਦੇ 17 ਵਿਦਿਆਰਥੀਆਂ ਨੇ ਮੈਰਿਟ ਹਾਸਲ ਕੀਤੀ ਹੈ। ਇਨ੍ਹਾਂ ਵਿੱਚ 12 ਕੁੜੀਆਂ ਅਤੇ ਪੰਜ ਮੁੰਡੇ ਸ਼ਾਮਲ ਹਨ। ਜੇਕਰ ਓਵਰਆਲ ਦੇਖੀਏ ਤਾਂ ਨਤੀਜਾ 93.70 ਫ਼ੀਸਦੀ ਰਿਹਾ ਹੈ। ਇਸ ਹਿਸਾਬ ਨਾਲ ਜਲੰਧਰ ਸੂਬੇ ਵਿੱਚ 16ਵੇਂ ਸਥਾਨ 'ਤੇ ਰਿਹਾ ਹੈ। ਜ਼ਿਲ੍ਹੇ ਵਿੱਚੋਂ 19,658 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਉਨ੍ਹਾਂ ਵਿੱਚੋਂ 18,419 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਤੋਂ ਮਹੇਸ਼ ਕੁਮਾਰ, ਸਕੂਲ ਆਫ਼ ਐਮੀਨੈਂਸ ਆਦਮਪੁਰ ਦੀ ਪਾਵਨੀ ਕਸ਼ਯਪ 650 ਵਿੱਚੋਂ 642 ਅੰਕ ਅਤੇ 98.77 ਫ਼ੀਸਦੀ ਲੈ ਕੇ ਪਹਿਲੇ ਸਥਾਨ 'ਤੇ ਰਹੇ ਹਨ। ਜਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਣ ਦੀ ਪ੍ਰਭਨੂਰ ਨੇ 639 ਅੰਕ ਅਤੇ 98.31 ਫ਼ੀਸਦੀ ਨਾਲ ਦੂਜਾ ਸਥਾਨ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਲਾਵਲਪੁਰ ਦੀ ਜੈਸਮੀਨ ਨੇ 636 ਅੰਕ ਅਤੇ 97.85 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।