ਗਣਤੰਤਰ ਦਿਵਸ ਸ਼ਾਨਦਾਰ ਕਾਰਗੁਜ਼ਾਰੀ ਵਾਲੀਆਂ 165 ਸ਼ਖ਼ਸੀਅਤਾਂ ਸਨਮਾਨਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 77ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਖਣਨ ਤੇ ਭੂ-ਵਿਗਿਆਨ, ਜਲ ਸਰੋਤ ਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 165 ਸ਼ਖਸੀਅਤਾਂ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ। ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ’ਚ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ, ਏਐੱਸਆਈ ਤਰਲੋਚਨ ਸਿੰਘ, ਕਾਂਸਟੇਬਲ ਕੁਲਵਿੰਦਰ ਸਿੰਘ ਤੇ ਹਰਜਿੰਦਰ ਸਿੰਘ, ਏਐੱਸਆਈ ਯਾਦਵਿੰਦਰ ਸਿੰਘ ਤੇ ਪ੍ਰਿਥਵੀ ਰਾਜ ਸਿੰਘ, ਕਾਂਸਟੇਬਲ ਸੰਦੀਪ ਕੌਰ, ਹੈੱਡ ਕਾਂਸਟੇਬਲ ਰਾਕੇਸ਼ ਮੋਹਨ, ਸੀਨੀਅਰ ਕਾਂਸਟੇਬਲ ਰਾਜਵੀਰ ਸਿੰਘ, ਏਐੱਸਆਈ ਰੋਬਿਨ ਮਸੀਹ, ਹੈੱਡ ਕਾਂਸਟੇਬਲ ਰਣਜੀਤ, ਏਐੱਸਆਈ ਪਰਮਜੀਤ ਕੁਮਾਰ ਤੇ ਮਨਕਮਲ ਸਿੰਘ ਆਦਿ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਇੰਸਪੈਕਟਰ ਸਿਕੰਦਰ ਸਿੰਘ, ਏਐੱਸਆਈ ਪਰਮਜੀਤ ਸਿੰਘ, ਮੁੱਖ ਸਿਪਾਹੀ ਅਰਬਿੰਦਰ ਸਿੰਘ ਤੇ ਹਰਜਿੰਦਰ ਸਿੰਘ, ਇੰਸਪੈਕਟਰ ਪਾਲ ਚੰਦ ਤੇ ਹੋਰਨਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸੀਨੀਅਰ ਮੈਡੀਕਲ ਅਫ਼ਸਰ ਡਾ. ਤਰੁਣ ਸਹਿਗਲ ਇੰਚਾਰਜ ਐੱਨਆਈਟੀ ਜਲੰਧਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਰੁਣ ਵਰਮਾ, ਮੈਡੀਕਲ ਅਫ਼ਸਰ (ਆਰਥੋ) ਡਾ. ਗੁਰਿੰਦਰ ਸਿੰਘ, ਮੈਡੀਕਲ ਅਫ਼ਸਰ ਡਾ. ਸੋਹਿਤ ਸਿੱਧੂ, ਸੁਪਰਡੰਟ ਸੁਭਾਸ਼ ਚੰਦਰ, ਉਪਵੈਦ ਡਾ. ਸੁਮਿਤ ਕਲਿਆਣ, ਐੱਸਐੱਮਓ (ਆਈ ਮੋਬਾਇਲ ਯੂਨਿਟ) ਡਾ.ਗੁਰਪ੍ਰੀਤ ਕੌਰ, ਡਾ.ਅਨਾਮਿਕਾ ਏ ਲਾਲ, ਡਾ. ਐੱਸਐੱਸ ਕੈਰੋ, ਡਾ. ਪਿਊਸ਼ ਸ਼ਰਮਾ ਦਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਲੀਡ ਬੈਂਕ ਮੈਨੇਜਰ ਐੱਮਐੱਸ ਮੋਤੀ, ਡਿਪਟੀ ਡਾਇਰੈਕਟਰ ਰੋਜ਼ਗਾਰ ਉੱਤਪਤੀ ਨੀਲਮ ਮਹੇ, ਪ੍ਰਿੰਸੀਪਲ ਮੇਹਰ ਚੰਦ ਪੋਲੀਟੈਕਨੀਕਲ ਕਾਲਜ ਜਗਰੂਪ ਸਿੰਘ, ਲਾਲਾ ਰਾਮ ਕਿਸ਼ੋਰ ਵਿਕਲਾਂਗ ਸਹਾਇਤਾ ਸੈਂਟਰ ਤੋਂ ਸਮਾਜ ਸੇਵਕ ਲਲਿਤ ਭੱਲਾ, ਸਮਾਜ ਸੇਵਕ ਅਰਸ਼ਬੀਰ ਸਿੰਘ ਭਾਟੀਆ, ਕੀਮਤੀ ਲਾਲ, ਸਰਪੰਚ ਮੰਡ ਹਰਬੰਸ ਸਿੰਘ, ਪ੍ਰਧਾਨ ਕੋਸ਼ਿਸ਼ ਚੈਰੀਟੇਬਲ ਸੋਸਾਇਟੀ ਜੀਪੀ ਜਿੰਦਲ, ਏਸ਼ੀਅਨ ਗੋਲਡ ਮੈਡਲਿਸਟ ਐਥਲੀਟ ਸੁੱਚਾ ਸਿੰਘ, ਐਥਲੈਟਿਕ ਖਿਡਾਰੀ ਸੁਖਵਿੰਦਰ ਕੌਰ, ਖਿਡਾਰੀ ਇਨਾਇਤ ਗੋਲਾਟੀ, ਕਿੱਕ ਬਾਕਸਿੰਗ ਖਿਡਾਰੀ ਮਨਪ੍ਰੀਤ ਕੌਰ, ਕਿੱਕ ਬਾਕਸਿੰਗ ਪਲੇਅਰ ਪ੍ਰਿਅੰਕਾ ਠਾਕੁਰ, ਇੰਟਰਨੈਸ਼ਨਲ ਚੈੱਸ ਪਲੇਅਰ ਸ੍ਰੇਆਂਸ ਜੈਨ, ਟੈਨਿਸ ਖਿਡਾਰੀ ਮਯੰਕ ਗੁਪਤਾ, ਖਿਡਾਰੀ ਤ੍ਰਿਪਤੀ, ਚੈਸ ਪਲੇਅਰ ਉਤਕ੍ਰਿਸ਼ਟ ਤੁਲੀ, ਸਾਰਾ ਕੁਮਾਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ ਤੋਂ ਭੁਪਿੰਦਰ ਸਿੰਘ ਡੀਪੀਈ ਦਾ ਸਨਮਾਨ ਕੀਤਾ ਗਿਆ। ਕੈਬਨਿਟ ਮੰਤਰੀ ਵੱਲੋਂ ਸਹਾਇਕ ਜ਼ਿਲ੍ਹਾ ਅਟਾਰਨੀ ਗੁਰਸ਼ਰਨ ਕੌਰ, ਸਹਾਇਕ ਜ਼ਿਲ੍ਹਾ ਅਟਾਰਨੀ ਨਿਖਿਲ ਨਾਹਰ, ਸੁਪਰਡੰਟ ਗ੍ਰੇਡ-1 ਆਸ਼ਾ ਰਾਣੀ, ਸੁਪਰਡੰਟ ਰਾਜਪਾਲ ਸਿੰਘ, ਸਹਾਇਕ ਪੌਦਾ ਸੁਰੱਖਿਆ ਅਫ਼ਸਰ ਸੁਰਜੀਤ ਸਿੰਘ, ਉਪ ਮੰਡਲ ਅਫ਼ਸਰ ਮਨੋਹਰ ਲਾਲ, ਸਹਾਇਕ ਰਿਟਰਨਿੰਗ ਅਫ਼ਸਰ ਵਿਸ਼ਾਲ ਗੋਇਲ, ਬਲਵਿੰਦਰ ਕੌਰ, ਜ਼ਿਲ੍ਹਾ ਨਾਜ਼ਰ ਰਾਕੇਸ਼ ਕੁਮਾਰ ਅਰੋੜਾ, ਨਰੇਸ਼ ਕੁਮਾਰ ਕੌਲ, ਨਿਸ਼ਾਂਤ ਜੈਨ, ਸਤਿੰਦਰ ਕੌਰ, ਅੰਗਰੇਜ਼ ਸਿੰਘ, ਵਿਵੇਕ ਸੋਨੀ, ਰਵੀ ਸ਼ਰਮਾ, ਅਨਿਲ ਕੁਮਾਰ, ਰੋਹਿਤ ਸਿੰਘ, ਵਿਸ਼ਾਲ, ਦਿਵਾਂਸ਼ੂ ਪੂਰੀ, ਐੱਮਟੀਐੱਸ ਅਨੀਤਾ, ਅਸਿਸਟੈਂਟ ਜ਼ਿਲ੍ਹਾ ਆਈਟੀ ਮੈਨੇਜਰ ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਅੰਸ਼ੂਲ ਸੂਦ, ਕਵਿਤਾ, ਸਿਮਰਨਜੀਤ, ਸ਼ੁਭਮ ਕੁਮਾਰ, ਚੋਣ ਕਾਨੂੰਗੋ ਮਨਦੀਪ ਕੌਰ, ਸੁਖਦੇਵ ਸਿੰਘ, ਸੇਵਾਦਾਰ ਪਵਨ ਕੁਮਾਰ, ਲੀਡਿੰਗ ਫਾਇਰਮੈਨ ਰਜਿੰਦਰ ਕੁਮਾਰ, ਸੁਸ਼ਮਾ ਦੇਵੀ, ਅਸਿਸਟੈਂਟ ਹੈਲਥ ਅਫ਼ਸਰ ਡਾ. ਕ੍ਰਿਸ਼ਨ ਸ਼ਰਮਾ ਦਾ ਸਨਮਾਨ ਕੀਤਾ ਗਿਆ।