140ਵੇਂ ਵੈਦਿਕ ਵਰ੍ਹੇਗੰਢ ਸਮਾਗਮ ਕਰਵਾਇਆ
140ਵੇਂ ਵੈਦਿਕ ਵਰ੍ਹੇਗੰਢ ਸਮਾਰੋਹ ਕਰਵਾਇਆ
Publish Date: Thu, 27 Nov 2025 07:22 PM (IST)
Updated Date: Thu, 27 Nov 2025 07:26 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਦਯਾਨੰਦ ਆਯੁਰਵੈਦਿਕ ਕਾਲਜ ਨੇ ਵੀਰਵਾਰ ਨੂੰ ਆਰੀਆ ਸਮਾਜ ਮੰਦਰ, ਮਾਈ ਹੀਰਾ ਗੇਟ ਵਿਖੇ ਕਰਵਾਏ 140ਵੇਂ ਵੈਦਿਕ ਵਰ੍ਹੇਗੰਢ ਸਮਾਗਮ ’ਚ ਸ਼ਮੂਲੀਅਤ ਕੀਤੀ। ਇਹ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਸ਼ੇਖਰ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਸੀ l ਪ੍ਰੋਫੈਸਰ ਡਾ. ਰੋਹਿਤ ਜੌਹਰੀ ਨੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਵੈਦਿਕ ਰਵਾਇਤਾਂ ਨਾਲ ਜੁੜੀਆਂ ਵੱਖ-ਵੱਖ ਰਸਮਾਂ ’ਚ ਹਿੱਸਾ ਲਿਆ। ਪ੍ਰੋਗਰਾਮ 'ਚ ਕੀਤਾ ਗਿਆ ਵੈਦਿਕ ਹਵਨ ਪ੍ਰਿੰਸੀਪਲ ਸੰਜੀਵ ਅਰੋੜਾ, ਇੰਦਰਜੀਤ ਤਲਵਾਰ ਤੇ ਖਜ਼ਾਨਚੀ ਰਵਿੰਦਰ ਕੁਮਾਰ ਸ਼ਰਮਾ ਦੀ ਮੌਜੂਦਗੀ ’ਚ ਢੁਕਵੇਂ ਸੰਸਕਾਰਾਂ ਤੇ ਰਸਮਾਂ ਨਾਲ ਕੀਤਾ ਗਿਆ। ਇਸ ਮੌਕੇ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਨਵੀਂ ਦਿੱਲੀ ਦੇ ਇਕ ਸਤਿਕਾਰਯੋਗ ਮੈਂਬਰ ਅਜੈ ਗੋਸਵਾਮੀ ਨੇ ਮੌਜੂਦਗੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਦਯਾਨੰਦ ਆਯੁਰਵੈਦਿਕ ਕਾਲਜ ਨੇ ਆਰੀਆ ਸਮਾਜ ਮੰਦਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਮਾਗਮ ਵਿਦਿਆਰਥੀਆਂ ਲਈ ਵੈਦਿਕ ਸੱਭਿਆਚਾਰ ਤੇ ਰਵਾਇਤਾਂ ਨੂੰ ਸਮਝਣ ਦਾ ਇਕ ਪ੍ਰੇਰਨਾਦਾਇਕ ਮੌਕਾ ਸੀ। ਸੰਸਥਾ ਹਮੇਸ਼ਾ ਭਾਰਤੀ ਸੱਭਿਆਚਾਰਕ ਤੇ ਅਧਿਆਤਮਿਕ ਵਿਰਾਸਤ ਦੀ ਸੰਭਾਲ ਤੇ ਪ੍ਰਚਾਰ ਲਈ ਵਚਨਬੱਧ ਰਹੀ ਹੈ।