ਅੱਜ ਖੁੱਲਣਗੇ 13.50 ਕਰੋੜ ਦੇ ਟੈਂਡਰ
ਅੱਜ ਖੁਲੱਣਗੇ ਸ਼ਹਿਰ ਲਈ ਇਸ਼ਤਿਹਾਰ ਦੇ 13.50 ਕਰੋੜ ਦੇ ਟੈਂਡਰ
Publish Date: Thu, 18 Dec 2025 08:22 PM (IST)
Updated Date: Thu, 18 Dec 2025 08:24 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਇਸ਼ਤਿਹਾਰ ਟੈਂਡਰ ਕੱਲ ਖੁੱਲਣਗੇ ਤੇ ਇਹ ਟੈਂਡਰ 13.50 ਦੇ ਲਾਏ ਗਏ ਹਨ ਤੇ ਇਸ ਨਾਲ ਨਗਰ ਨਿਗਮ ਦੀ ਆਮਦਨੀ ’ਚ ਵਾਧਾ ਹੋਣ ਨਾਲ ਉਸ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਇਸ ਟੈਂਡਰ ’ਚ ਸ਼ਹਿਰ ’ਚ ਲੱਗਣ ਵਾਲੇ ਲਗਪਗ 250 ਯੂਨੀਪੋਲ ਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਲੱਗਣ ਵਾਲੇ ਹੋਡਿੰਗ ਆਦਿ ਸ਼ਾਮਲ ਹਨ, ਜਿਨ੍ਹਾਂ ਦਾ ਠੇਕਾ ਦਿੱਤਾ ਜਾਣਾ ਹੈ। ਇਹ ਵਰਨਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਨਗਰ ਨਿਗਮ ਨੂੰ 100 ਕਰੋੜ ਦਾ ਘਾਟਾ ਪੈ ਰਿਹਾ ਸੀ ਤੇ ਹੁਣ ਨਗਰ ਨਿਗਮ ਦੀ ਇਸ਼ਤਿਹਾਰ ਸ਼ਾਖਾ ਨੇ ਸਾਰੇ ਸ਼ਹਿਰ ਦਾ ਇਸ਼ਤਿਹਾਰਾਂ ਸਬੰਧੀ ਠੇਕਾ ਦੇਣ ਲਈ ਸਾਢੇ 13 ਕਰੋੜ ਦੇ ਟੈਂਡਰ ਲਾਏ ਸਨ।