11ਵਾਂ ਮੂਰਤੀ ਸਥਾਪਨਾ ਦਿਵਸ 26 ਨੂੰ
11ਵਾਂ ਮੂਰਤੀ ਸਥਾਪਨਾ ਦਿਵਸ ਸਮਾਰੋਹ 26 ਨੂੰ
Publish Date: Thu, 22 Jan 2026 08:01 PM (IST)
Updated Date: Thu, 22 Jan 2026 08:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 11ਵਾਂ ਮੂਰਤੀ ਸਥਾਪਨਾ ਦਿਵਸ ਸਮਾਗਮ 26 ਜਨਵਰੀ ਨੂੰ ਅਪਾਹਜ ਆਸ਼ਰਮ ਦੇ ਦੁਰਗਾ ਮੰਦਰ ’ਚ ਸ਼ਰਧਾ ਤੇ ਵਿਸ਼ਵਾਸ ਨਾਲ ਮਨਾਇਆ ਜਾਵੇਗਾ। ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਦੱਸਿਆ ਕਿ ਦੁਰਗਾ ਮੰਦਰ ਦਵਿੰਦਰ ਅਗਰਵਾਲ, ਵਰਿੰਦਰ ਅਗਰਵਾਲ ਤੇ ਅਗਰਵਾਲ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਸਮਾਗਮ ਦੌਰਾਨ ਆਸ਼ਰਮ ਦੀ ਸਹਿ-ਚੇਅਰਪਰਸਨ ਤੇ ਪ੍ਰਸਿੱਧ ਭਜਨ ਗਾਇਕਾ ਸੁਨੀਤਾ ਕਪੂਰ ਸਵੇਰੇ 10:30 ਵਜੇ ਦੇਵੀ ਭਗਵਤੀ ਦੀ ਉਸਤਤ ’ਚ ਭਜਨ ਤੇ ਕੀਰਤਨ ਕਰਨਗੇ। ਬਾਅਦ ਦੁਪਹਿਰ ਇਕ ਵਜੇ ਲੰਗਰ ਲਾਇਆ ਜਾਵੇਗਾ।