11ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ
ਦੁਰਗਾ ਮਾਤਾ ਮੰਦਰ ਵਿਖੇ 11ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ
Publish Date: Wed, 28 Jan 2026 07:51 PM (IST)
Updated Date: Wed, 28 Jan 2026 07:55 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਅਪਾਹਜ ਆਸ਼ਰਮ ਕੈਂਪਸ ਵਿਖੇ ਸਥਿਤ ਦੁਰਗਾ ਮਾਤਾ ਮੰਦਰ ਵਿਖੇ 11ਵਾਂ ਮੂਰਤੀ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ’ਚ ਪ੍ਰਸਿੱਧ ਭਜਨ ਗਾਇਕਾ ਸੁਨੀਤਾ ਕਪੂਰ ਤੇ ਉਨ੍ਹਾਂ ਦੀ ਟੀਮ ਨੇ ਮਹਾਮਾਈ ਦਾ ਗੁਣਗਾਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਰਾਜੇਸ਼ ਵਿਜ, ਵਿਜੇ ਮਿੱਤਲ, ਨੀਰਜ ਸ਼ਰਮਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਤੇ ਦੇਵੀ ਦੁਰਗਾ ਨੂੰ ਮੱਥਾ ਟੇਕਿਆ। ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਦੱਸਿਆ ਕਿ ਅਪਾਹਜ ਆਸ਼ਰਮ ਵਿਖੇ ਵਿਸ਼ਾਲ ਦੁਰਗਾ ਮੰਦਰ ਦਵਿੰਦਰ ਅਗਰਵਾਲ ਤੇ ਵਰਿੰਦਰ ਅਗਰਵਾਲ ਪਰਿਵਾਰ ਵੱਲੋਂ ਬਣਾਇਆ ਗਿਆ ਸੀ ਤੇ ਹਰ ਸਾਲ, ਇਸ ਵਿਸ਼ੇਸ਼ ਮੌਕੇ 'ਤੇ ਉਨ੍ਹਾਂ ਦਾ ਪਰਿਵਾਰ ਇਸ ਦਿਨ ਨੂੰ ਅਪਾਹਜ ਆਸ਼ਰਮ ਦੇ ਨਿਵਾਸੀਆਂ ਨਾਲ ਦੁਰਗਾ ਮੰਦਰ ’ਚ ਇਕ ਤਿਉਹਾਰ ਵਜੋਂ ਮਨਾਉਂਦਾ ਹੈ। ਕੁਸ਼ਲ ਸ਼ਰਮਾ ਨੇ ਆਸ਼ਰਮ ’ਚ ਚਲਾਏ ਜਾ ਰਹੇ ਲਾਲਾ ਰਾਮ ਕਿਸ਼ੋਰ ਕਪੂਰ ਸਹਾਇਤਾ ਟਰੱਸਟ ਭਵਨ ਦੇ ਜਨਤਕ ਸਿਹਤ ਤੇ ਭਲਾਈ ਕਾਰਜਾਂ ਨੂੰ ਸਮਰਥਨ ਦੇਣ ਲਈ ਇਕ ਲੱਖ ਰੁਪਏ ਦਾਨ ਦੇਣ ਦਾ ਐਲਾਨ ਕੀਤਾ। ਤਰਸੇਮ ਕਪੂਰ ਨੇ ਸਾਰੇ ਪਤਵੰਤਿਆਂ ਦਾ ਉਨ੍ਹਾਂ ਦੇ ਕੀਮਤੀ ਯੋਗਦਾਨ ਲਈ ਧੰਨਵਾਦ ਕੀਤਾ ਤੇ ਆਸ਼ਰਮ ’ਚ ਰਹਿ ਰਹੇ ਵਿਅਕਤੀਆਂ ਦੀ ਸੇਵਾ ’ਚ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਇਸ ਮੌਕੇ ਆਰਕੇ ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਤਿਆਲ, ਸੰਜੇ ਸੱਭਰਵਾਲ, ਉਮੇਸ਼ ਢੀਂਗਰਾ, ਡਾ. ਜਗਦੀਪ ਸਿੰਘ, ਪ੍ਰਾਣ ਨਾਥ ਭੱਲਾ, ਦੇਸ਼ਬੰਧੂ ਭੱਲਾ, ਲਲਿਤ ਭੱਲਾ, ਇੰਜਨੀਅਰ ਸ਼ੈਲਜਾ ਭੱਲਾ, ਸੁਮਿਤ ਪੁਰੀ, ਨਿਧੀ ਪੁਰੀ, ਭਾਵਨਾ ਸੱਭਰਵਾਲ, ਸੁਮਨ ਭੱਲਾ, ਪੁੰਨੀ ਭੱਲਾ, ਕੌਂਸਲਰ ਗੁਰਵਿੰਦਰ ਪਾਲ ਸਿੰਘ, ਬੰਟੀ ਨੀਲਕੰਠ, ਮਹਿੰਦਰ ਸਿੰਘ ਗੁੱਲੂ, ਦਵਿੰਦਰ ਸਿੰਘ ਰੌਨੀ,ਹਰਦੀਪ ਸਿੰਘ ਗੋਲਡੀ ਯੂਐੱਸਏ, ਅਵਤਾਰ ਸਿੰਘ ਗੋਲਡੀ, ਡਾ. ਪਰਵਿੰਦਰ ਬਜਾਜ, ਹਰਚਰਨ ਸਿੰਘ ਕੁੱਕੂ ਆਦਿ ਨੇ ਹਾਜ਼ਰੀ ਭਰੀ।