ਬੱਚੀ ਨਾਲ ਕੁੱਟਮਾਰ ਤੇ ਜਬਰ ਜਨਾਹ ਦਾ ਮੁਲਜ਼ਮ ਕਾਬੂ
ਜਾਸ, ਜਲੰਧਰ : ਸ਼ਹਿਰ
Publish Date: Thu, 22 Jan 2026 09:04 PM (IST)
Updated Date: Thu, 22 Jan 2026 09:06 PM (IST)
ਜਾਸ, ਜਲੰਧਰ : ਸ਼ਹਿਰ ’ਚ 10 ਸਾਲ ਦੀ ਬੱਚੀ ਨਾਲ 15 ਸਾਲਾ ਨਾਬਾਲਿਗ ਨੌਜਵਾਨ ਨੇ ਮਾਰਕੁੱਟ ਕਰ ਕੇ ਜਬਰ ਜਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨਾਬਾਲਿਗ ਨੂੰ ਕਾਬੂ ਕਰ ਲਿਆ। ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਬਾਲ ਸੁਧਾਰ ਕੇਂਦਰ ਭੇਜ ਦਿੱਤਾ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੀ ਫਲੈਟਾਂ ਦੀ ਤੀਜੀ ਮੰਜ਼ਲ ਦੀ ਛੱਤ ’ਤੇ ਖੇਡ ਰਹੀ ਸੀ। 15 ਸਾਲ ਦਾ ਮੁੰਡਾ ਉੱਥੇ ਪੁੱਜਾ ਤੇ ਬੱਚੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਇਸ ਤੋਂ ਬਾਅਦ ਉਹ ਬੱਚੀ ਨੂੰ ਜਬਰਦਸਤੀ ਪਹਿਲੀ ਮੰਜ਼ਿਲ ’ਤੇ ਬਣੇ ਇਕ ਫਲੈਟ ਵਿਚ ਲੈ ਗਿਆ। ਅੰਦਰ ਜਾ ਕੇ ਜਬਰ-ਜਨਾਹ ਕੀਤਾ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤਾਂ ਜੋ ਉਹ ਕਿਸੇ ਨੂੰ ਕੁਝ ਨਾ ਦੱਸ ਸਕੇ। ਬੱਚੀ ਦਾ ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਚੌਕਸ ਹੋ ਗਏ ਤੇ ਮੌਕੇ ’ਤੇ ਇਕੱਠੇ ਹੋ ਗਏ। ਨੌਜਵਾਨ ਦੀ ਕਰਤੂਤ ਸਾਹਮਣੇ ਆ ਗਈ।