10 ਹਜ਼ਾਰ ਦੀ ਨਕਦੀ ਤੇ ਮੋਬਾਈਲ ਚੋਰੀ
10 ਹਜ਼ਾਰ ਦੀ ਨਕਦੀ ਤੇ ਮੋਬਾਇਲ ਫੋਨ ਚੋਰੀ
Publish Date: Sat, 27 Dec 2025 09:26 PM (IST)
Updated Date: Sun, 28 Dec 2025 04:14 AM (IST)
ਮਨਜੀਤ ਮੱਕੜ/ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਗੁਰਾਇਆ ਇਲਾਕੇ ਅੰਦਰ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ’ਚ ਵਾਧਾ ਹੁੰਦਾ ਜਾ ਰਿਹਾ ਹੈ। ਚੋਰੀ ਦਾ ਤਾਜ਼ਾ ਮਾਮਲਾ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਸੰਗ ਢੇਸੀਆਂ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਗੁਰਮੁੱਖ ਸਿੰਘ ਬੱਬੂ ਵਾਸੀ ਪਿੰਡ ਸੰਗ ਢੇਸੀਆਂ ਨੇ ਦੱਸਿਆ ਕਿ ਉਸ ਦੀ ਪਤਨੀ ਨਗਰ ਕੀਰਤਨ ’ਤੇ ਗਈ ਹੋਈ ਸੀ ਤੇ ਉਹ ਆਪ ਆਪਣੇ ਕਿਸੇ ਘਰੇਲੂ ਕੰਮ ਨੂੰ ਲੈ ਕੇ ਗੁਰਾਇਆ ਗਿਆ ਹੋਇਆ ਸੀ, ਜਦ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਅੰਦਰ ਵਾਲੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਚੋਰ ਘਰ ਦੀ ਅਲਮਾਰੀ ’ਚੋਂ 10 ਹਜ਼ਾਰ ਰੁਪਏ ਦੀ ਨਕਦੀ ਤੇ ਘਰ ਅੰਦਰ ਪਿਆ ਇਕ ਮੋਬਾਈਲ ਫੋਨ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਸੁਚਿਤ ਕਰ ਦਿੱਤਾ ਹੈ ਤੇ ਅਗਰੇਲੀ ਜਾਂਚ ਚੱਲ ਰਹੀ ਹੈ।