ਸਿਹਤ ਯੋਜਨਾ ਦਾ ਵੱਧ ਤੋਂ ਵੱਧ ਲਾਹਾ ਲੈਣ ਲੋਕ : ਰੁੜਕਾ
10 ਲੱਖ ਦੀ ਸਿਹਤ ਬੀਮਾ ਯੋਜਨਾ ਗਰੀਬ ਲੋਕਾਂ ਲਈ ਜਿਉਣ ਦਾ ਬਣੇਗੀ ਸਹਾਰਾ: ਮੇਲਾ ਸਿੰਘ ਰੁੜਕਾ
Publish Date: Sat, 27 Dec 2025 08:39 PM (IST)
Updated Date: Sat, 27 Dec 2025 08:40 PM (IST)

ਮਨਜੀਤ ਮੱਕੜ/ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਆਮ ਆਦਮੀ ਪਾਰਟੀ ਵੱਲੋਂ ਅੱਜ ਪਿੰਡ ਘੁੜਕਾ, ਲੁਹਾਰਾਂ, ਸੂਰਜਾ, ਰੰਧਾਵਾ, ਬੁੰਡਾਲਾ, ਰਾਜਗੁਮਾਲ, ਕਾਹਨਾਂ ਢੇਸੀਆਂ, ਤੱਗਰਾਂ, ਸੰਗ ਢੇਸੀਆਂ ’ਚ ਹਫ਼ਤਾਵਾਰੀ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 25 ਦਸੰਬਰ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸੂਬੇ ਦੇ ਲੱਗਭਗ 65 ਲੱਖ ਪਰਿਵਾਰਾਂ ਲਈ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਨਾਲ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਸਿਹਤ ਬੀਮਾ ਮਿਲੇਗਾ। ਮੇਲਾ ਸਿੰਘ ਰੁੜਕਾ ਨੇ ਅੱਗੇ ਕਿਹਾ ਕਿ ਇਹ ਯੋਜਨਾ ਜਨਵਰੀ ਮਹੀਨੇ ਤੋਂ ਲਾਗੂ ਹੋ ਜਾਵੇਗੀ ਤੇ ਇਸ ਨਾਲ ਪੰਜਾਬ ਹਰ ਨਿਵਾਸੀ ਨੂੰ ਬਿਨਾਂ ਕਿਸੇ ਆਮਦਨ ਜਾਂ ਉਮਰ ਦੀ ਸੀਮਾ ਤੋਂ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਹੋਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਪਣੇ ਹੈਲਥ ਕਾਰਡ ਬਣਾਉਣ ਮਨਰੇਗਾ ਦੀ ਨਵੀਂ ਨੀਤੀ ਵਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਨੀਤੀ ਨੂੰ ਤੁਰੰਤ ਵਾਪਿਸ ਲਵੇ ਕਿਉਕਿ ਇਹ ਮਜ਼ਦੂਰਾਂ ਲਈ ਘਾਤਕ ਸਿੱਧ ਹੋਵੇਗੀ। ਮੀਟਿੰਗਾਂ ’ਚ ਵੱਡੀ ਗਿਣਤੀ ’ਚ ਪਿੰਡਾਂ ਦੇ ਵਾਸੀਆਂ ਨੇ ਹਿੱਸਾ ਲਿਆ ਤੇ ਸਰਕਾਰ ਦੀ ਬੀਮਾ ਪਾਲਿਸੀ ਦੀ ਸ਼ਾਲਾਘਾ ਕੀਤੀ। ਮੀਟਿੰਗਾਂ ’ਚ ਬਲਾਕ ਪ੍ਰਧਾਨ ਮਨਦੀਪ ਕੁਮਾਰ, ਸੰਤੋਖ ਸਿੰਘ ਬੁੰਡਾਲਾ, ਬਲਾਕ ਸੰਮਤੀ ਮੈਬਰ ਪ੍ਰਿੰਸੀਪਲ ਸੋਢੀ ਰਾਮ ਤੇ ਸਰਪੰਚ ਜਰਨੈਲ ਕੌਰ ਸ਼ਾਮਲ ਰਹੇ।