ਲੜਕੀ ਜਬਰ ਜਨਾਹ ਦੇ ਦੋਸ਼ ’ਚ ਤਿੰਨ ਨਾਮਜ਼ਦ
ਜਾ.ਸ., ਜਲੰਧਰ: ਸ਼ਹਿਰ ਦੇ
Publish Date: Sun, 15 Feb 2026 10:50 PM (IST)
Updated Date: Mon, 16 Feb 2026 04:16 AM (IST)
ਜਾ.ਸ., ਜਲੰਧਰ: ਸ਼ਹਿਰ ਦੇ ਕਚਹੁਰੀ ਚੌਕ ਦੇ ਨੇੜੇ ਇਕ ਲੜੀ ਨਾਲ ਦੁਰਚਾਰ ਅਤੇ ਧਮਕੀ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ, ਉੱਤਰਾਖੰਡ ਦੇ ਕੋਤਵਾਲੀ ਹਰਿਦਵਾਰ ਦੀ 27 ਸਾਲਾ ਲੜਕੀ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ, ਰਵਨੀਤ ਸਿੰਘ, ਮਨਪ੍ਰੀਤ ਸਿੰਘ ਦਾ ਜੀਜਾ ਅਤੇ ਇਕ ਅਣਪਛਾਤੇ ਵਿਅਕਤੀ ਨੇ ਉਸ ਨਾਲ ਜ਼ਬਰਦਸਤੀ ਕੀਤੀ।
ਸ਼ਿਕਾਇਤ ਵਿਚ ਦਰਸਾਇਆ ਗਿਆ ਹੈ ਕਿ ਮੁਲਜ਼ਮ ਨੇ ਉਸ ਦੇ ਚਿਹਰੇ ’ਤੇ ਰੁਮਾਲ ਰੱਖ ਕੇ ਉਸ ਨੂੰ ਕਿਸੇ ਨਸ਼ੀਲੇ ਪਦਾਰਥ ਦੀ ਗੰਧ ਸੁੰਗਾਈ, ਜਿਸ ਨਾਲ ਉਹ ਬੇਹੋਸ਼ ਹੋ ਗਈ। ਲੜਕੀ ਦਾ ਦਾਅਵਾ ਹੈ ਕਿ 14 ਫਰਵਰੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਉਸ ਨਾਲ ਜਬਰ ਜਨਾਹ ਕੀਤਾ ਗਿਆ।
ਪੁਲਿਸ ਨੇ ਪੀੜਿਤ ਦਾ ਮੈਡੀਕਲ ਟੈਸਟ ਕਰਵਾਇਆ ਹੈ ਅਤੇ ਉਸ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਅਧਿਕਾਰੀ ਏਐਸਆਈ ਅੰਜੂ ਬਾਲਾ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰ ਰਹੀਆਂ ਹਨ।