ਟਰੱਕ ਨਾਲ ਟਕਰਾ ਕੇ ਕਾਰ ਡਿਵਾਈਡਰ ’ਤੇ ਚੜ੍ਹੀ, ਡਰਾਈਵਰ ਬਚਿਆ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Sun, 04 Jan 2026 10:09 PM (IST)
Updated Date: Mon, 05 Jan 2026 04:12 AM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ : ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਲੰਮਾ ਪਿੰਡ ਚੌਕ ਨੇੜੇ ਇਕ ਟਰੱਕ ਦੀ ਸਾਈਡ ਨਾਲ ਟਕਰਾਉਣ ਤੋਂ ਬਾਅਦ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹ ਗਈ। ਇਸ ਹਾਦਸੇ ਦੌਰਾਨ ਕਾਰ ਦਾ ਡਰਾਈਵਰ ਬਚ ਗਿਆ। ਟਕਰਾਉਣ ਦੇ ਬਾਅਦ ਕਾਰ ਦੇ ਡਰਾਈਵਰ ਤੇ ਟਰੱਕ ਦੇ ਡਰਾਈਵਰ ’ਚ ਕਾਫੀ ਹੰਗਾਮਾ ਹੋ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੀ ਜਾਣਕਾਰੀ ਰਾਹਗੀਰਾਂ ਨੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਜਾਣਕਾਰੀ ਮਿਲਣ ’ਤੇ ਮੌਕੇ ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਅੰਮ੍ਰਿਤਸਰ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੰਨਾ ਜਾ ਰਿਹਾ ਸੀ, ਜਦੋਂ ਉਹ ਲੰਮਾ ਪਿੰਡ ਚੌਕ ਨੇੜੇ ਪਹੁੰਚਿਆ ਤਾਂ ਅੱਗੇ ਚੱਲ ਰਹੇ ਟਰੱਕ ਨੇ ਉਸ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਟਕਰਾਈ। ਇਸ ਦੌਰਾਨ ਟਕਰਾਉਣ ਤੋਂ!ਬਾਅਦ ਕਾਰ ਡਿਵਾਈਡਰ ’ਤੇ ਚੜ੍ਹ ਗਈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਬਹੁਤ ਜ਼ਿਆਦਾ ਨੁਕਸਾਨੀ ਗਈ, ਜਿਸ ਕਾਰਨ ਇਹ ਡਿਵਾਈਡਰ ਦੇ ਵਿਚਕਾਰ ਹੀ ਰੁਕ ਗਈ। ਇਸ ਦੀ ਜਾਣਕਾਰੀ ਰਾਹਗੀਰਾਂ ਨੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।