ਰਿਟਾ. ਮੇਜਰ ਜਨਰਲ ਦੀ ਪਤਨੀ ਦਾ ਖੋਹਿਆ ਪਰਸ, ਝਪਟਮਾਰ ਫ਼ਰਾਰ
ਮਾਡਲ ਟਾਊਨ ’ਚ ਹੋਈ
Publish Date: Fri, 12 Dec 2025 09:19 PM (IST)
Updated Date: Sat, 13 Dec 2025 04:10 AM (IST)
ਮਾਡਲ ਟਾਊਨ ’ਚ ਹੋਈ ਵਾਰਦਾਤ, ਮਾਮਲਾ ਦਰਜ
ਮਾ਼ਡਲ ਟਾਊਨ ’ਚ ਬੁੱਧਵਾਰ ਸ਼ਾਮ ਕਰੀਬ ਸਵਾ 5 ਵਜੇ ਇਕ ਰਿਟਾਇਰਡ ਮੇਜਰ ਜਨਰਲ ਦੀ ਪਤਨੀ ਦਾ ਪਰਸ ਲੁਟੇਰੇ ਖੋਹ ਕੇ ਫਰਾਰ ਹੋ ਗਏ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਰਿਟਾ. ਮੇਜਰ ਜਨਰਲ ਅਮਰੀਕ ਸਿਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਉਹ ਆਪਣੀ ਪਤਨੀ ਸ਼ਸ਼ੀ ਨਾਲ ਮਾਤਾ ਰਾਣੀ ਰੋਡ, ਮਾਡਲ ਟਾਊਨ ’ਚ ਪੈਦਲ ਜਾ ਰਹੇ ਸਨ। ਇਸੇ ਦੌਰਾਨ ਅਚਾਨਕ ਬਾਈਕ ਸਵਾਰ ਆਏ ਤੇ ਉਸ ਦੀ ਪਤਨੀ ਦਾ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।
ਪੀ਼ੜਤ ਜੋੜੇ ਨੇ ਦੱਸਿਆ ਕਿ ਵਾਰਦਾਤ ਇੰਨੀ ਤੇਜ਼ੀ ਨਾਲ ਹੋਈ ਕਿ ਉਨ੍ਹਾਂ ਦੇ ਪਿੱਛੇ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਖੋਹੇ ਗਏ ਪਰਸ ’ਚ 5 ਹਜ਼ਾਰ ਰੁਪਏ, ਮੋਬਾਈਲ ਫੋਨ, ਆਰਮੀ ਕਾਰਡ ਤੇ ਕੁਝ ਜ਼ਰੂਰੀ ਕਾਗਜ਼ਾਤ ਸਨ। ਵਾਰਦਾਤ ਉਪਰੰਤ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-6 ਦੀ ਟੀਮ ਮੌਕੇ ’ਤੇ ਪਹੁੰਚੀ ਤੇ ਆਸ-ਪਾਸ ਦੇ ਇਲਾਕੇ ’ਚ ਜਾਂਚ ਸ਼ੁਰੂ ਕਰ ਦਿੱਤੀ। ਥਾਣਾ 6 ਦਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜੀ ਰਹੀ ਹੈ। ਕੁਝ ਫੁਟੇਜ ’ਚ ਸ਼ੱਕੀ ਕੈਦ ਹੋ ਗਏ ਹਨ, ਜਿਨ੍ਹਾਂ ਦੀ ਪਛਾਣ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਾਂਚ ’ਚ ਸਾਹਮਣੇ ਆਇਆ ਹੈ ਕਿ ਝਪਟਮਾਰਾਂ ਨੇ ਵਾਰਦਾਤ ਤੋਂ ਪਹਿਲਾਂ ਰੇਕੀ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਪੁਲਿਸ ਨੇ ਅਣਪਛਾਤੇ ਬਾਈਕ ਸਵਾਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।