ਤਰਾਕਸ਼ ਮਿਸਟਰ ਫ੍ਰੈਸ਼ਰਜ਼ ਤੇ ਜੀਆ ਮਿਸ ਫ੍ਰੈਸ਼ਰਜ਼ ਬਣੇ
- ਬੀਏਐੱਮਐੱਸ ਬੈਚ 2025
Publish Date: Fri, 12 Dec 2025 11:42 PM (IST)
Updated Date: Fri, 12 Dec 2025 11:45 PM (IST)
- ਬੀਏਐੱਮਐੱਸ ਬੈਚ 2025 ਲਈ ਫ੍ਰੈਸ਼ਰਜ਼ ਪਾਰਟੀ ਕਰਵਾਈ
- ਭਵਿੱਖ ਦੇ ਡਾਕਟਰਾਂ ਨੇ ਸਟੇਜ ’ਤੇ ਦਿਖਾਇਆ ਕਮਾਲ
- ਦਿਆਨੰਦ ਆਯੁਰਵੈਦਿਕ ਕਾਲਜ ਵਿਚ ਫ੍ਰੈਸ਼ਰਜ਼ ਪਾਰਟੀ ‘ਇਵੋਕ 2025’ ਦਾ ਰੰਗਾਰੰਗ ਆਗਾਜ਼
ਜਾਗਰਣ ਸੰਵਾਦਦਾਤਾ, ਜਲੰਧਰ : ਦਿਆਨੰਦ ਆਯੁਰਵੈਦਿਕ ਕਾਲਜ ਵਿਚ ਬੀਏਐੱਮਐੱਸ ਬੈਚ 2025 ਲਈ ਫ੍ਰੈਸ਼ਰਜ਼ ਪਾਰਟੀ ‘ਇਵੋਕ 2025’ ਕਾਲਜ ਦੇ ਆਡੀਟੋਰੀਅਮ ਵਿਚ ਕਰਵਾਈ ਗਈ। ਇਸ ਮੌਕੇ ਬੈਚ 2024 ਦੇ ਵਿਦਿਆਰਥੀਆਂ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ। ਮਹਾਵਿਦਿਆਲਾ ਦੇ ਪ੍ਰਿੰਸੀਪਲ ਨੇ ਤਰਾਕਸ਼ ਨੂੰ ਮਿਸਟਰ ਫ੍ਰੈਸ਼ਰਜ਼ ਅਤੇ ਜੀਆ ਨੂੰ ਮਿਸ ਫ੍ਰੈਸ਼ਰਜ਼ ਦੇ ਰੂਪ ਵਿਚ ਸਨਮਾਨਿਤ ਕੀਤਾ। ਭਵਿੱਖ ਦੇ ਡਾਕਟਰਾਂ ਨੇ ਸਟੇਜ ’ਤੇ ਆਪਣੀ ਪ੍ਰਤਿਭਾ, ਊਰਜਾ ਅਤੇ ਆਤਮਵਿਸ਼ਵਾਸ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਪ੍ਰਿੰਸੀਪਲ ਡਾ. ਚੰਦਰਸ਼ੇਖਰ ਸ਼ਰਮਾ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸੰਸਕ੍ਰਿਤਿਕ ਸਰਗਰਮੀਆਂ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਡਾ. ਕਨਿਕਾ ਗੁਪਤਾ, ਡਾ. ਰਿੰਪਲ ਅਤੇ ਕਾਲਜ ਦੇ ਹੋਰ ਸਟਾਫ ਦਾ ਮਹੱਤਵਪੂਰਨ ਸਹਿਯੋਗ ਰਿਹਾ। ਵਿਦਿਆਰਥੀਆਂ ਨੇ ਪੰਜਾਬੀ ਅਤੇ ਬਾਲੀਵੁੱਡ ਗੀਤਾਂ ’ਤੇ ਗਿੱਧਾ ਅਤੇ ਭੰਗੜਾ ਕਰ ਕੇ ਪੂਰੇ ਪ੍ਰੋਗਰਾਮ ’ਚ ਰੰਗ ਬੰਨਿ੍ਹਆ। ਵਿਦਿਆਰਥੀਆਂ ਨੇ ਮਧੁਰ ਸਵਰਾਂ ਵਿਚ ਗੀਤ ਗੁਨਗੁਨਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਨ੍ਰਿਤ੍ਯ ਪੇਸ਼ਕਾਰੀਆਂ ਨੇ ਪ੍ਰੋਗਰਾਮ ਵਿਚ ਸਭ ਤੋਂ ਵੱਧ ਜੋਸ਼ ਭਰਿਆ। ਹਾਸ੍ ਨਾਟਕ ਵੀ ਪ੍ਰੋਗਰਾਮ ਦੀ ਖਾਸ ਪੇਸ਼ਕਾਰੀ ਰਹੀ। ਭਵਿੱਖ ਦੇ ਡਾਕਟਰਾਂ ਨੇ ਆਤਮਵਿਸ਼ਵਾਸ ਭਰੀ ਰੈਂਪ ਵਾਕ ਨਾਲ ਗਲੈਮਰ ਦਾ ਜਲਵਾ ਬਿਖੇਰਿਆ। ਐਂਕਰਿੰਗ ਟੀਮ ਵਿਚ ਸੌਰਭ, ਕਸ਼ਿਸ਼, ਮਾਹੀ ਅਗਰਵਾਲ, ਇਸ਼ਿਤਾ ਅਤੇ ਮਿਤਾਲੀ ਆਦਿ ਨੇ ਚੁਟਕੀਲੇ ਸੰਵਾਦਾਂ ਅਤੇ ਸੁਗਮ ਸੰਚਾਲਨ ਨਾਲ ਪੂਰੇ ਪ੍ਰੋਗਰਾਮ ਦਾ ਉਤਸ਼ਾਹ ਵਧਾਇਆ।